ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿਖੇ ਸਾਲ 1947 ਵਿੱਚ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਸ ਵੰਡ ਨੇ ਸਿਰਫ਼ ਇੱਕ ਦੇਸ਼ ਹੀ ਨਹੀਂ ਵੰਡਿਆ ਸਗੋਂ ਕਈ ਪਰਿਵਾਰਾਂ ਨੂੰ ਵੀ ਵੱਖ ਕਰ ਦਿੱਤਾ। ਕਰਤਾਰਪੁਰ ਲਾਂਘੇ 'ਤੇ ਥੇ ਇਕ ਪਾਕਿਸਤਾਨੀ ਮੁਸਲਿਮ ਔਰਤ 75 ਸਾਲਾਂ ਬਾਅਦ ਪਹਿਲੀ ਵਾਰ ਆਪਣੇ ਸਿੱਖ ਭਰਾਵਾਂ ਨੂੰ ਮਿਲੀ।
ਸਿੱਖ ਪਰਿਵਾਰ ਨਾਲ ਸਬੰਧਿਤ ਔਰਤ ਜੋ ਹੁਣ ਮੁਮਤਾਜ ਬੀਬੀ ਦੇ ਨਾਮ ਨਾਲ ਜਾਣੀ ਜਾਦੀ ਹੈ, ਉਸ ਦੇ ਅਨੁਸਾਰ ਭਾਰਤ-ਪਾਕਿ ਵੰਡ ਦੇ ਸਮੇਂ ਹੋਈ ਹਿੰਸਾ ਦੌਰਾਨ ਉਹ ਬਹੁਤ ਛੋਟੀ ਸੀ 'ਤੇ ਲੋਕਾਂ ਨੂੰ ਉਹ ਆਪਣੀ ਮਾਂ ਦੀ ਲਾਸ਼ ਦੇ ਕੋਲ ਰੋਂਦੀ ਹੋਈ ਮਿਲੀ ਸੀ। ਉਸ ਦੇ ਅਨੁਸਾਰ ਇਕ ਵਿਅਕਤੀ ਮੁਹੰਮਦ ਇਕਬਾਲ ਅਤੇ ਉਸ ਦੀ ਪਤਨੀ ਅੱਲਾ ਰਖੀ ਨੇ ਉਸ ਨੂੰ ਗੋਦ ਲਿਆ ਸੀ 'ਤੇ ਆਪਣੀ ਕੁੜੀ ਦੀ ਤਰ੍ਹਾਂ ਪਾਲਿਆ। ਹੁਣ ਉਸ ਦਾ ਨਾਮ ਮੁਮਤਾਜ ਬੀਬੀ ਹੈ। ਉਹ ਉਦੋਂ ਤੋਂ ਹੀ ਸੇਖੂਪੁਰਾ ਜ਼ਿਲੇ ਦੇ ਪਿੰਡ ਵਾਰਿਕਾ ਤਿਆਨ ਵਿਚ ਰਹਿ ਰਹੀ ਹੈ।
ਉਸ ਦੇ ਅਨੁਸਾਰ ਲੰਮਾਂ ਸਮਾਂ ਇਕਬਾਲ ਅਤੇ ਉਸ ਦੀ ਪਤਨੀ ਨੇ ਉਸ ਨੂੰ ਨਹੀਂ ਦੱਸਿਆ ਸੀ ਕਿ ਉਹ ਉਨਾਂ ਦੀ ਧੀ ਨਹੀਂ ਹੈ ਪਰ ਦੋ ਸਾਲ ਪਹਿਲਾ ਜਦੋਂ ਮੁਹੰਮਦ ਇਕਬਾਲ ਦੀ ਸਿਹਤ ਅਚਾਨਕ ਖਰਾਬ ਹੋਈ ਤਾਂ ਉਦੋਂ ਉਨਾਂ ਨੇ ਦੱਸਿਆ ਕਿ ਉਹ ਉਨਾਂ ਦੀ ਧੀ ਨਹੀਂ। ਉਦੋਂ ਪਤਾ ਲੱਗਾ ਕਿ ਉਹ ਮੁਸਲਿਮ ਨਹੀਂ, ਬਲਕਿ ਸਿੱਖ ਪਰਿਵਾਰ ਨਾਲ ਸੰਬਧਿਤ ਹੈ।