by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੋਪੜ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਮਠਿਆਈ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਕਾਰਨ 2 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਰੋਪੜ - ਸ੍ਰੀ ਅਨੰਦਪੁਰ ਸਾਹਿਬ ਮਾਰਗ 'ਤੇ ਪੈਂਦੇ ਕਸਬੇ ਭਰਤ ਗੜ੍ਹ ਵਿਖੇ ਕਮਲ ਸਵੀਟ ਸ਼ਾਪ ਨਾਮ ਦੀ ਦੁਕਾਨ 'ਤੇ ਸਵੇਰੇ ਅੱਗ ਲੱਗ ਗਈ। ਇਸ ਹਾਦਸੇ ਦੌਰਾਨ 2 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ, ਜਦੋ ਦੁਕਾਨ ਮਾਲਕ ਨੂੰ ਪਤਾ ਲੱਗਾ ਤੇ ਉਹ ਦੁਕਾਨ ਦਾ ਸ਼ਟਰ ਖੋਲ੍ਹਣ ਲੱਗੇ ਤਾਂ ਦੁਕਾਨ ਦੇ ਅੰਦਰ ਪਿਆ ਗੈਸ ਸਿਲੰਡਰ ਫਟ ਗਿਆ ਤੇ ਇਸ ਹਾਦਸੇ ਦੋਰਾਨ ਦੁਕਾਨ ਮਾਲਕ ਦਾ ਪੁੱਤ ਤੇ 2 ਕਾਰੀਗਰ ਝੁਲਸ ਗਏ। ਜਿਨ੍ਹਾਂ 'ਚੋ ਕਾਰੀਗਰ ਸੱਜਣ ਸਿੰਘ ਤੇ ਦੁਕਾਨ ਮਾਲਕ ਦੇ ਪੁੱਤ ਜਤਿਨ ਦੀ ਮੌਤ ਹੋ ਗਈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦਕਿ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ।