ਲੁਧਿਆਣਾ ਦੀ ਮਸ਼ਹੂਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸਵਾਹ

by nripost

ਲੁਧਿਆਣਾ (ਰਾਘਵ): ਲੁਧਿਆਣਾ ਦੀ ਕੋਚਰ ਮਾਰਕੀਟ ਵਿਚ ਸਥਿਤ ਪੜਦਿਆਂ ਦੀ ਇਕ ਮਸ਼ਹੂਰ ਦੁਕਾਨ ਤੇ ਕੱਪੜੇ ਦੇ ਗੋਦਾਮ ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਆਸਮਾਨ ਛੋਹੰਦੀਆਂ ਅੱਗ ਦੀਆਂ ਭਿਆਨਕ ਲਪਟਾਂ 'ਚ ਮੌਕੇ 'ਤੇ ਖੜ੍ਹੇ ਤਿੰਨ ਮੋਟਰਸਾਈਕਲ, ਦੁਕਾਨ ਵਿਚ ਲੱਗੇ ਏ.ਸੀ. ਅਤੇ ਲੈਪਟਾਮ ਸਮੇਤ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆੰ ਗੁਜੇਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 9.15 ਵਜੇ ਦੁਕਾਨ ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਇਸ ਦੌਰਾਨ ਭੜਕੀ ਅੱਗ ਦੀਆਂ ਭਿਆਨਕ ਲਪਟਾਂ ਨੇ ਦੁਕਾਨ ਦੀ ਬੈਕ ਸਾਈਡ 'ਤੇ ਬਣੇ ਕੱਪੜੇ ਦੇ ਗੋਦਾਮ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਤੇ ਦੁਕਾਨ ਵਿਚ ਖੜ੍ਹੇ ਤਿੰਨ ਮੋਟਰਸਾਈਕਲ, ਏਅਰ ਕੰਡੀਸ਼ਨ, ਲੈਪਟਾਪ ਅਤੇ ਲੱਖਾਂ ਰੁਪਏ ਦੇ ਪਰਦੇ ਤੇ ਕੱਪੜੇ ਦੇ ਰੋਲ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਮੌਕੇ 'ਤੇ ਕੁਝ ਵੀ ਨਹੀਂ ਬਚਿਆ।