by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਫਿਲੌਰ ਦੇ ਕਿਲਾ ਰੋਡ ਕੋਲ ਪ੍ਰਿੰਸ ਟੇਲਰ ਦਰਜੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਅੱਗ ਲੱਗਣ ਦਾ ਉਸ ਸਮੇ ਪਤਾ ਲੱਗਾ ਜਦੋ ਦੁਕਾਨਦਾਰ ਨੇ ਦੁਕਾਨ ਖੋਲ੍ਹੀ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਦੁਕਾਨਦਾਰ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਦੁਕਾਨ ਦੇ ਮਾਲਕ ਰੋਹਿਤ ਨੇ ਕਿਹਾ ਉਹ ਪੁਲਿਸ ਅਧਿਕਾਰੀਆਂ ਦੀਆਂ ਵਰਦੀਆਂ ਸਿਓਣ ਦਾ ਕੰਮ ਕਰਦਾ ਹੈ । ਦੁਕਾਨ ਵਿਚ ਪੁਲਿਸ ਵਾਲਿਆਂ ਦੀਆਂ ਵਰਦੀਆਂ ਦਾ ਕੱਪੜਾ ਤੇ ਹੋਰ ਸਾਮਾਨ ਅੰਦਰ ਪਿਆ ਹੋਏ ਸੀ, ਜੋ ਸੜ ਦੇ ਸੁਆਹ ਹੋ ਗਿਆ । ਰੋਹਿਤ ਨੇ ਕਿਹਾ ਉਸ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ।