by jaskamal
ਨਿਊਜ਼ ਡੈਸਕ (ਰਿੰਪੀ ਸ਼ਰਮ) : ਮੋਰਿੰਡਾ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਰੇਲਵੇ ਅੰਡਰਬ੍ਰਿਜ ਨਾਲ ਟਕਰਾਉਣ ਨਾਲ ਇਕ ਬੱਸ ਦੀ ਛੱਤ ਤੇ ਬੈਠੇ ਬਰਾਤੀਆਂ ਦਾ ਭਿਆਨਕ ਸੜਕ ਹਾਦਸਾ ਹੋ ਗਿਆ। ਜਿਸ ਕਾਰਨ ਬੱਸ ਤੋਂ 10 ਬਰਾਤੀ ਹੇਠਾਂ ਡਿੱਗ ਗਏ ਜਿਨ੍ਹਾਂ ਵਿੱਚੋ 2 ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ PGI ਦਾਖਿਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਇਕ ਵਿਆਹ ਦੀ, ਜਿਸ ਕਾਰਨ ਮੁੰਡੇ ਵਾਲੇ ਖੰਨੇ ਤੋਂ ਬੱਸ ਪੀ ਬੀ 02 ਏ ਐਕਸ 7785 ਰਹੀ ਬ੍ਰਤ ਲੈ ਕੇ ਮੋਰਿੰਡਾ ਆਏ ਸੀ। ਜਦੋ ਬ੍ਰਤ ਦੀ ਵਿਦਾਇਗੀ ਹੋਈ ਹੈ ਕੁਝ ਬਰਾਤੀ ਬੱਸ ਦੇ ਛੱਤ ਉੱਪਰ ਬੈਠ ਗਏ, ਜਦੋ ਬੱਸ ਚੁੰਨੀ ਰੋਡ ਦੇ ਰੇਲਵੇ ਅੰਡਰਬ੍ਰਿਜ ਕੋਲ ਪਹੁੰਚੀ ਤਾਂ ਬੱਸ ਉੱਪਰ ਬੈਠੇ ਬਰਾਤੀ ਬੱਸ ਤੋਂ ਹੇਠਾਂ ਡਿੱਗ ਗਏ। ਐਸ ਐਚ ਓ ਹਰਕੀਰਤ ਸਿੰਘ ਨੂੰ ਇਕ ਘਟਨਾ ਸੀ, ਮਿਲਦੇ ਹੀ ਮੌਕੇ ਤੇ ਪਹੁੰਚ ਕੇ ਜਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।