by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਫਤਹਿਗੜ੍ਹ ਸਾਹਿਬ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਸ਼ ਭਗਤ ਯੂਨੀਵਰਸਿਟੀ 'ਚ ਇੱਕ ਵਿਦਿਆਰਥੀ ਵਲੋਂ ਜ਼ਿੰਦਗ਼ੀ ਖ਼ਤਮ ਕਰ ਲਈ ਗਈ। ਦੱਸਿਆ ਜਾ ਰਿਹਾ ਜੰਮੂ ਕਸ਼ਮੀਰ ਦੇ ਜਸੀਮ ਅਹਿਮਦ ਨਾਮ ਦੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਯੂਨੀਵਰਸਿਟੀ 'ਚ ਸਨਸਨੀ ਫੈਲ ਗਈ, ਉੱਥੇ ਹੀ ਵਿਦਿਆਰਥੀਆਂ ਵਲੋਂ ਜਸੀਮ ਦੇ ਹੱਕ 'ਚ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਜਸੀਮ ਦੇ ਅਜਿਹੇ ਕਦਮ ਚੁੱਕਣ ਪਿੱਛੇ ਯੂਨੀਵਰਸਿਟੀ ਹੀ ਜਿੰਮੇਵਾਰ ਹੈ । ਉਸ ਨੂੰ ਲੇਟ ਫੀਸ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ । ਹੈਰਾਨੀ ਦੀ ਗੱਲ ਇਹ ਹੈ ਕਿ ਯੂਨੀਵਰਸਿਟੀ ਵੱਲੋ ਰੋਜ਼ਾਨਾ ਉਸ ਦਾ ਜੁਰਮਾਨਾ ਵਧਾਇਆ ਜਾ ਰਿਹਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਅੱਜ ਉਸ ਨੇ ਖ਼ੁਦਕੁਸ਼ੀ ਕਰ ਲਈ ।