by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਰਾਲਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਪਾਲਮਾਜਰਾ ਵਿਖੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ ਰਹਿਣ ਵਾਲੇ 28 ਸਾਲਾਂ ਨੌਜਵਾਨ ਗੁਰਿੰਦਰ ਸਿੰਘ ਦੀ ਮੋਤ ਹੋ ਗਈ। ਦੱਸਿਆ ਜਾ ਰਿਹਾ ਮ੍ਰਿਤਕ ਗੁਰਿੰਦਰ ਸਿੰਘ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੀ 2 ਸਾਲਾਂ ਧੀ ਵੀ ਹੈ । ਜਾਣਕਾਰੀ ਅਨੁਸਾਰ ਹਾਦਸੇ ਸਮੇ ਗੁਰਿੰਦਰ ਸਿੰਘ ਰਾਤ ਦੇ ਕਰੀਬ 10 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਤੋਂ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਜਾ ਰਿਹਾ ਸੀ ਤੇ ਸਮਰਾਲਾ ਦੇ ਪਿੰਡ ਪਾਲਮਾਜਰਾ ਕੋਲ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ । ਹਾਦਸੇ ਸਮੇ ਗੁਰਿੰਦਰ ਸਿੰਘ ਕਾਰ 'ਚ ਇੱਕਲਾ ਸੀ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ । ਇਸ ਖ਼ਬਰ ਨਾਲ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ ।