ਜਲੰਧਰ ‘ਚ ਤੇਜ਼ ਰਫ਼ਤਾਰ SUV ਨੇ 3 ਸਾਲਾ ਮਾਸੂਮ ਬੱਚੇ ਨੂੰ ਕੁਚਲਿਆ, ਮੌਤ

by nripost

ਜਲੰਧਰ (ਨੇਹਾ): ਕਿਸ਼ਨਪੁਰਾ ਤੋਂ ਮੁਸਲਿਮ ਕਲੋਨੀ ਰੋਡ ’ਤੇ ਸਥਿਤ ਵਾਲਮੀਕਿ ਮੁਹੱਲੇ ਨੇੜੇ ਸੋਮਵਾਰ ਸਵੇਰੇ ਇਕ ਸੜਕ ਹਾਦਸੇ ’ਚ ਤਿੰਨ ਸਾਲਾ ਤ੍ਰਿਪੁਲ ਹੰਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਚਾਲਕ ਨੇ ਪਹਿਲਾਂ ਇਕ ਕੁੱਤੇ ਨਾਲ ਟੱਕਰ ਮਾਰੀ ਅਤੇ ਫਿਰ ਤ੍ਰਿਪੁਲ ਵਿੱਚ ਗੱਡੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਰਾਮਾ ਮੰਡੀ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਮ੍ਰਿਤਕ ਦੇ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਤਿ੍ਪੁਲ ਵਿਆਹ ਦੇ ਅੱਠ ਸਾਲਾਂ ਬਾਅਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਤ੍ਰਿਪੁਲ ਨੂੰ ਪਹਿਲਾਂ ਮੇਟਰੋ ਹਸਪਤਾਲ ਲੈਕੇ ਗਏ ਤੇ ਬਾਅਦ ਵਿਚ ਇਕ ਹੋਰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।