by vikramsehajpal
ਮੁੰਬਈ (ਸਾਹਿਬ) - ਜਪਾਨ ਤੇ ਹੋਰ ਆਲਮੀ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦਾ ਅਸਰ ਅੱਜ ਭਾਰਤੀ ਸੈਂਸੈਕਸ ’ਤੇ ਦੇਖਣ ਨੂੰ ਮਿਲਿਆ। ਤੀਹ ਸ਼ੇਅਰਾਂ ਵਾਲਾ ਬੰਬੇ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੂਚਕ ਅੰਕ ਅੱਜ ਬੁਰੀ ਤਰ੍ਹਾਂ ਗੋਤਾ ਖਾ ਕੇ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਅਤੇ ਨਿਵੇਸ਼ਕਾਂ ਦੇ 15.32 ਲੱਖ ਕਰੋੜ ਰੁਪਏ ਮਿੱਟੀ ਹੋ ਗਏ। ਉਧਰ, ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਹੋਰ ਕਮਜ਼ੋਰ ਹੋ ਗਿਆ ਹੈ। ਰੁਪਿਆ ਅੱਜ ਕਾਰੋਬਾਰ ਦੌਰਾਨ 31 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 84.03 ’ਤੇ ਆ ਗਿਆ ਹੈ। ਇਸ ਦੌਰਾਨ ਬੀਐੱਸਈ ਦਾ ਸੈਂਸੈਕਸ 2,222.55 ਅੰਕ ਯਾਨੀ 2.74 ਫੀਸਦੀ ਡਿੱਗ ਕੇ ਇੱਕ ਮਹੀਨੇ ਦੇ ਹੇਠਲੇ ਪੱਧਰ 78,759.40 ਅੰਕ ’ਤੇ ਬੰਦ ਹੋਇਆ।