ਬੁਢਲਾਡਾ (ਕਰਨ) - ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਲਾਇਆ ਲੜੀਵਾਰ ਧਰਨਾ ਅੱਜ 217 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ।
ਇਸ ਮੌਕੇ ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਤੇਜ ਰਾਮ ਅਹਿਮਦਪੁਰ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਬਲਵੀਰ ਸਿੰਘ ਗੁਰਨੇ ਖੁਰਦ ਸਮੇਤ ਅਮਰੀਕ ਸਿੰਘ ਮੰਦਰਾਂ , ਗੁਰਦੇਵ ਸਿੰਘ ਔਲਖ ਅਤੇ ਜਵਾਲਾ ਸਿੰਘ ਗੁਰਨੇ ਕਲਾਂ ਨੇ ਸੰਬੋਧਨ ਕੀਤਾ ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਨੇ ਹਮੇਸ਼ਾ ਕਿਰਤੀ-ਕਿਸਾਨਾਂ ਨੂੰ ਅਣਗੋਲਿਆ ਰੱਖਿਆ ਹੈ। ਸਰਮਾਏਦਾਰਾਂ ਦੇ ਹਿੱਤ ਹੀ ਪੂਰੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਅੰਦੋਲਨ ਭਾਰਤ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਬਦਲਾਅ ਲਿਆਵੇਗਾ ਅਤੇ ਹੁਣ ਹੁਕਮਰਾਨ ਦੇਸ਼ ਦੀ ਜਨਤਾ ਨੂੰ ਗੁੰਮਰਾਹ ਨਹੀਂ ਕਰ ਸਕਣਗੇ ।
ਕਿਸਾਨ ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ , ਤਾਮਿਲਨਾਡੂ ਅਤੇ ਕੇਰਲਾ ਵਿੱਚ ਭਾਜਪਾ ਦੀ ਕਰਾਰੀ ਹਾ ਹੋਣਾ ਅਤੇ ਯੂ.ਪੀ.ਵਿੱਚ ਪੰਚਾਇਤੀ ਚੋਣਾਂ ਵਿੱਚ ਬੀ ਜੇ ਪੀ ਦਾ ਬੁਰੀ ਤਰ੍ਹਾਂ ਹਾਰਨਾ ਇਸ ਗੱਲ ਦੇ ਸੰਕੇਤ ਹਨ ਕਿ ਦੇਸ਼ ਦੇ ਲੋਕ ਭਾਜਪਾ ਦੇ ਕੁਸ਼ਾਸ਼ਨ ਤੋਂ ਤੰਗ ਆ ਚੁੱਕੇ ਹਨ ਅਤੇ ਦੇਸ ਵਿੱਚੋਂ ਇਸ ਆਵਾਮ ਵਿਰੋਧੀ ਪਾਰਟੀ ਦੇ ਸਫਾਏ ਲੲੀ ਉਤਾਵਲੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਕੱਠ ਨੂੰ ਹੋਰਨਾਂ ਤੋਂ ਇਲਾਵਾ ਨਾਜਰ ਸਿੰਘ ਗੁਰਨੇ ਕਲਾਂ , ਬਲਦੇਵ ਸਿੰਘ ਸਰਪੰਚ ਗੁਰਨੇ ਖੁਰਦ , ਲੀਲਾ ਸਿੰਘ ਗੁਰਨੇ ਕਲਾਂ , ਸੁਖਵਿੰਦਰ ਸਿੰਘ ਗੁਰਨੇ ਕਲਾਂ , ਕਾਲਾ ਸਿੰਘ , ਸੀਤਾ ਗਿਰ , ਧਰਮਜੀਤ ਸਿੰਘ ਨੇ ਵੀ ਸੰਬੋਧਨ
by vikramsehajpal