by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਨੇ ਯੂਕਰੇਨ ਦੇ ਖਾਰਕੀਵ ਤੇ ਮਾਰੀਉਪੋਲ ਸ਼ਹਿਰਾਂ ਉਤੇ ਵੱਡਾ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਰੂਸੀ ਫ਼ੌਜ ਨੇ ਖੇਰਸਨ ਉਤੇ ਵੀ ਕਬਜ਼ਾ ਕਰ ਲਿਆ ਹੈ ਪਰ ਕੀਵ ਵੱਲ ਵਧ ਰਹੇ ਰੂਸੀ ਕਾਫਲੇ ਨੂੰ ਯੂਕਰੇਨ ਵਾਲੇ ਪਾਸੇ ਤੋਂ ਰੋਕਣ ਦਾ ਦਾਅਵਾ ਕੀਤਾ ਗਿਆ ਹੈ। ਰੂਸ ਫ਼ੌਜੀ ਯੂਕਰੇਨ ਉਤੇ ਭਿਆਨਕ ਹਮਲਾ ਕਰ ਕੇ ਉਸ ਦੇ ਸ਼ਹਿਰਾਂ ਉਤੇ ਕਬਜ਼ਾ ਕਰਨ ਦ ਕੋਸ਼ਿਸ਼ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਭਿਆਨਕ ਯੁੱਧ 'ਚ ਬੰਗਲਾਦੇਸ਼ ਦੇ ਕਾਲਾ ਸਾਗਰ 'ਚ ਰੂਸੀ ਮਿਜ਼ਾਈਲ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਇਕ ਬੰਗਲਾਦੇਸ਼ੀ ਨਾਗਰਿਕ ਦੀ ਮੌਤ ਹੋ ਗਈ। ਇਹ ਜਹਾਜ਼ ਓਲਾਵੀਆ ਬੰਦਰਗਾਹ 'ਤੇ ਤਾਇਨਾਤ ਸੀ। ਇਸ ਦੌਰਾਨ ਇੱਕ ਰੂਸੀ ਮਿਜ਼ਾਈਲ ਆ ਕੇ ਉਸ ਨਾਲ ਟਕਰਾ ਗਈ। ਦੱਸ ਦਈਏ ਕਿ ਕੀਵ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।