ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਬਾ ਬਕਾਲਾ ਸਾਹਿਬ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਸਿਵਲ ਹਸਪਤਾਲ ਟੈਸਟ ਕਰਵਾਉਣ ਆਈ ਗਰਭਵਤੀ ਮਹਿਲਾ ਬਾਥਰੂਮ ਦਾ ਬਹਾਨੇ ਬਣਾ ਕੇ ਫਰਾਰ ਹੋ ਗਈ। ਰਿਸ਼ੀ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਆਰਤੀ ਵਾਸੀ ਲੁਧਿਆਣਾ ਜੋ ਕਿ 3 ਮਹੀਨੇ ਦੀ ਗਭਰਵਤੀ ਹੈ ਤੇ ਮੈ ਉਸ ਨੂੰ ਹਸਪਤਾਲ ਟੈਸਟ ਕਰਵਾਉਣ ਲਈ ਲੈ ਕੇ ਆਇਆ ਸੀ। ਡਾਕਟਰਾਂ ਨੇ ਕਿਹਾ ਕਿ ਉਸ ਦੇ ਕੁਝ ਟੈਸਟ ਹੋਣੇ ਹਨ, ਜਦੋ ਅਸੀਂ ਟੈਸਟ ਲਈ ਗਏ ਤਾਂ ਮੈਨੂੰ ਉਸ ਨੇ ਕਿਹਾ ਮੈ ਬਾਥਰੂਮ ਚੱਲੀ ਹੈ.....ਮੈ ਉੱਥੇ ਹੀ ਬੈਠ ਕੇ ਉਸ ਦੀ ਉਡੀਕ ਕਰਦਾ ਰਿਹਾ ਪਰ ਉਹ ਕਾਫੀ ਸਮੇ ਤੱਕ ਨਹੀਂ ਆਇਆ । ਜਿਸ ਤੋਂ ਬਾਅਦ ਮੈ ਉਸ ਨੂੰ ਫੋਨ ਕੀਤਾ ਪਰ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ । ਇਸ ਤੋਂ ਬਾਅਦ ਮੈ ਉਸ ਦੀ ਪੁਲਿਸ ਥਾਣੇ ਸ਼ਿਕਾਇਤ ਦਰਜ਼ ਕਾਰਵਾਈ । ਪੀੜਤ ਵਿਅਕਤੀ ਨੇ ਕਿਹਾ ਉਹ 3 ਸਾਲਾਂ ਦਾ ਬੱਚਾ ਵੀ ਮੇਰੇ ਕੋਲ ਛੱਡ ਗਈ ਹੈ… ਜਾਣ ਤੋਂ ਪਹਿਲਾਂ ਉਹ ਸਾਰੇ ਦਸਤਾਵੇਜ਼ ਵੀ ਨਾਲ ਲੈ ਗਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
by jaskamal