ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਤੋਂ ਇਕ ਖਬਰ ਸਾਹਮਣੇ ਆਇਆ ਹੈ, ਜਿਥੇ ਇਕ ਪਤੀ ਵਲੋਂ ਆਪਣੀ 6 ਮਹੀਨੇ ਦੀ ਗਰਭਵਤੀ ਪਤਨੀ ਦਾ ਸਹੁਰੇ ਨਾਲ ਮਿਲ ਕੇ ਕਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਉਸ ਨੇ ਆਪਣੀ ਕੁੜੀ ਦਾ ਨਿਕਾਹ 8 ਮਹੀਨੇ ਪਹਿਲਾ ਸਲਮਾਨ ਖਾਨ ਕੀਤਾ ਸੀ। ਉਸ ਦੀ ਧੀ 6 ਮਹੀਨੇ ਦੀ ਗਰਭਵਤੀ ਸੀ। ਉਸ ਦੇ ਪਤੀ ਨੇ ਉਸ ਦੇ ਗਰਭ 'ਚ ਬੱਚੇ ਦੇ ਲਿੰਗ ਦੀ ਜਾਂਚ ਕਰਵਾਇਆ ਸੀ । ਜਿਸ ਤੋਂ ਬਾਅਦ ਸਲਮਾਨ ਖਾਨ ਤੇ ਉਸ ਦਾ ਪਿਤਾ ਦੋਵੇ ਮੁੰਡੇ ਦੀ ਚਾਹਤ ਵਿੱਚ ਮੇਰੀ ਕੁੜੀ ਨੂੰ ਗਰਭਪਾਤ ਕਰਵਾਉਣ ਲਈ ਦਬਾਅ ਪਾ ਰਹੇ ਸੀ ਪਰ ਉਹ ਇਸ ਲਈ ਸਹਿਮਤ ਨਹੀਂ ਸੀ ।
ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਮੈਨੂੰ ਫੋਨ ਆਇਆ ਸੀ ਕਿ ਉਸ ਦੀ ਧੀ ਆਰਜਿਨ ਨੇ ਖ਼ੁਦਕੁਸ਼ੀ ਕਰ ਲਈ ਹੈ। ਕੁੜੀ ਦੀ ਮਾਂ ਨੇ ਕਿਹਾ ਕਿ ਜਦੋ ਉਹ ਆਪਣੀ ਧੀ ਦੇ ਘਰ ਗਈ ਤਾਂ ਉਹ ਮਰੀ ਹੋਈ ਸੀ ਤੇ ਉਸ ਦੇ ਸਰੀਰ ਤਰ ਸੱਟਾਂ ਦੇ ਨਿਸ਼ਾਨ ਵੀ ਸੀ। ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਸ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।