by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ ਮੁਰਗੀ ਮੁਹੱਲੇ ਤੋਂ ਮਦੰਭਾਗੀ ਖ਼ਬਰ ਸਾਹਮਣੇ ਹੈ, ਜਿੱਥੇ ਗਰਭਵਤੀ ਮਹਿਲਾ ਨਾਲ ਉਸ ਦੇ ਪਤੀ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਪੀੜਤ ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦੇਰ ਰਾਤ ਨੂੰ ਆਇਆ ਤੇ ਘਰ ਦੀ ਛੱਤ 'ਤੇ ਲਿਜਾ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੇ ਕਿਹਾ ਕਿ ਉਸਦਾ ਸਹੁਰਾ ਕਈ ਸਾਲ ਉਸ ਨਾਲ ਬਲਾਤਕਾਰ ਕਰਦਾ ਰਿਹਾ , ਹੁਣ ਉਹ 5 ਮਹੀਨੇ ਦੀ ਗਰਭਵਤੀ ਹੈ । ਜਿਸ ਕਰਕੇ ਉਸ ਨਾਲ ਕੁੱਟਮਾਰ ਕੀਤੀ ਗਈ । ਉਸ ਨੇ ਆਪਣੇ ਸਹੁਰੇ ਖ਼ਿਲਾਫ਼ ਮਾਮਲਾ ਦਰਜ਼ ਕਰਵਾ ਕਰ ਉਸ ਨੂੰ ਅਦਾਲਤ ਰਾਹੀਂ ਜੇਲ੍ਹ ਪਹੁੰਚਾ ਦਿੱਤਾ ਪਰ ਹੁਣ ਉਸ ਦਾ ਪਤੀ ਕੇਸ ਵਾਪਸ ਲੈਣ ਲਈ ਉਸ 'ਤੇ ਦਬਾਅ ਪਾ ਰਿਹਾ ਹੈ । ਜਿਸ ਦੇ ਚੱਲਦੇ ਉਸ ਦਾ ਪਤੀ ਰੋਜ਼ਾਨਾ ਕੁੱਟਮਾਰ ਕਰਦਾ ਹੈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।