ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪੰਜਾਬ ਵਿੱਚ ਗਰੀਬਾਂ ਲਈ ਇਕ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਇਹ ਸੋਸ਼ਲ ਮੀਡਿਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਹੈਰਾਨ ਕਰਨ ਵਾਲੀ ਇਸ ਲਈ ਹੈ ਕਿਉਕਿ ਵੀਡੀਓ ਵਿੱਚ ਇਕ ਵਿਅਕਤੀ ਮਰਸੀਡੀਜ਼ ਕਾਰ ਵਿੱਚ 2 ਰੁਪਏ ਵਲੋਂ ਕਣਕ ਲੈਣ ਲਈ ਪਹੁੰਚਿਆ ਹੈ। ਹਾਲਾਂਕਿ ਕਿ ਇਹ ਸਕੀਮ ਗਰੀਬ ਪਰਿਵਾਰ ਲਈ ਸ਼ੁਰੂ ਕੀਤੀ ਗਈ ਸੀ।
ਵੀਡੀਓ ਵਿੱਚ ਦੇਖ ਸਕਦੇ ਹੋ ਇਕ ਵਿਅਕਤੀ ਕਾਰ ਡਿੱਪੂ ਦੇ ਬਾਹਰ ਖੜੀ ਕਰਦਾ ਹੈ। ਫਿਰ ਡਿੱਪੂ ਹੋਲਡਰ ਕੋਲ ਜਾਂਦਾ ਹੈ ਉਥੋਂ 4 ਬੋਰੇ ਕਣਕ ਦੇ ਲੈ ਕੇ ਆਉਂਦਾ ਹੈ ਤੇ ਉਹ ਬੋਰੇ ਕਾਰ 'ਚ ਰੱਖਦਾ ਦਿਖਾਈ ਦੇ ਰਿਹਾ ਹੈ । ਇਹ ਵੀਡੀਓ ਹੁਸ਼ਿਆਰਪੁਰ ਸੀ ਦੱਸੀ ਜਾ ਰਹੀ ਹੈ। ਇਸ ਵੀਡੀਓ ਤੋਂ ਬਾਅਦ ਪੰਜਾਬ ਦੇ ਫੂਡ ਸਪਲਾਈ ਮੰਤਰੀ ਨੇ ਨੋਟਿਸ ਲਿਆ ਹੈ ਤੇ ਇਸ ਦੇ ਕਾਰਵਾਈ ਦੇ ਹੁਕਮ ਦਿੱਤੇ ਹਨ । ਕਣਕ ਲੈਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਗਰੀਬ ਹੈ। ਇਹ ਕਾਰ ਮੇਰੇ ਕਿਸੇ ਰਿਸ਼ਤੇਦਾਰ ਦੀ ਹੈ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਨੇ ਕਿਹਾ ਮੇਰੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜਦੇ ਹਨ।