ਅਮਲੋਹ-ਮੰਡੀ ਗੋਬਿੰਦਗੜ੍ਹ ਰੋਡ ‘ਤੇ ਵਾਪਰੀ ਦਰਦਨਾਕ ਘਟਨਾ, 2 ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ

by nripost

ਅਮਲੋਹ (ਰਾਘਵ): ਅਮਲੋਹ-ਮੰਡੀ ਗੋਬਿੰਦਗੜ੍ਹ ਸੜਕ 'ਤੇ ਸਥਿਤ ਓਕ-ਟ੍ਰੀ ਰੈਸਟੋਰੈਂਟ ਨੇੜੇ ਕਰੀਬ 3 ਵਜੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਦੇਸ਼ ਭਗਤ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੇ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਰਾਹਗੀਰਾਂ ਦੇ ਦੱਸਣ ਮੁਤਾਬਕ ਗੱਡੀ ਅਮਲੋਹ ਤੋਂ ਗੋਬਿੰਦਗੜ੍ਹ ਸਾਈਡ ਨੂੰ ਜਾ ਰਹੀ ਸੀ ਤੇ ਮੋਟਰਸਾਈਕਲ 'ਤੇ ਵਿਅਕਤੀ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਅਮਲੋਹ ਸਾਈਡ ਨੂੰ ਆ ਰਹੇ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਅਮਲੋਹ ਵਿਖੇ ਰਖਵਾ ਦਿੱਤਾ ਹੈ ਤੇ ਗੱਡੀ ਚਾਲਕ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਹੈ।