by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਾਭਾ ਦੀ ਜੇਲ੍ਹ ਦੇ ਅੰਦਰ ਇਕ ਬੰਡਲ ਬਣਾ ਕੇ ਪੈਕੇਟ ਨੂੰ ਸੁੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਉਸ ਪੈਕੇਟ ਨੂੰ ਖੋਲ੍ਹ ਦੇਖਿਆ ਤਾਂ ਸਾਰੀਆਂ ਦੇ ਹੋਸ਼ ਉੱਡ ਗਏ। ਇਸ ਪੈਕੇਟ 'ਚ 8 ਮੋਬਾਈਲ ,10 ਜਰਦੇ ਦੀਆਂ ਪੁੜੀਆਂ ਤੇ ਹੋਰ ਵੀ ਚੀਜ਼ਾਂ ਬਰਾਮਦ ਹੋਇਆ ਹਨ।ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਅੰਦਰ ਸੁੱਟੇ ਗਏ, ਇਸ ਇਤਰਾਜ਼ਯੋਗ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜੇਲ੍ਹਾਂ 'ਚੋ ਫੋਨ ਜਾਂ ਹੋਰ ਇਤਰਾਜ਼ਯੋਗ ਚੀਜ਼ਾਂ ਮਿਲਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾ ਵੀ ਪੰਜਾਬ ਦੀਆਂ ਕਈ ਜੇਲ੍ਹਾਂ 'ਚ ਬੰਦ ਅਪਰਾਧੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ । ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।