by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿੱਖੇ ਟਿੱਬਾ ਇਲਾਕੇ ਵਿਚ ਛੱਤ ’ਤੇ ਖੇਡ ਰਹੀ ਇਕ ਡੇਢ ਸਾਲ ਦੀ ਬੱਚੀ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਅੰਜਲੀ ਦੇ ਤੌਰ 'ਤੇ ਹੋਈ ਹੈ। ਜਾਣਕਾਰੀ ਅਨੁਸਾਰ ਬੱਚੀ ਦੇ ਮਾਤਾ-ਪਿਤਾ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਹ ਕਾਫੀ ਸਮੇਂ ਤੋਂ ਟਿੱਬਾ ਗੌਤਮ ਨਗਰ ਇਲਾਕੇ ਹਰਿੰਦੇ ਹਨ। ਡੇਢ ਸਾਲ ਦੀ ਬੱਚੀ ਅੰਜਲੀ ਆਪਣੇ ਘਰ ਦੀ ਛੱਤ ’ਤੇ ਖੇਡ ਰਹੀ ਸੀ।
ਇਸ ਦੌਰਾਨ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ। ਹੇਠਾਂ ਡਿੱਗਣ ਕਾਰਨ ਬੱਚੀ ਗੰਭੀਰ ਰੂਪ ਜ਼ਖਮੀ ਹੋ ਗਈ। ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।