ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 2 ਬੱਚਿਆਂ ਦੀ ਮਾਂ ਨੂੰ ਗੁਆਂਢ ਵਿੱਚ ਰਹਿੰਦੇ ਨੌਜਵਾਨ ਨਾਲ ਪਿਆਰ ਹੋ ਗਿਆ। ਦੱਸਿਆ ਜਾ ਰਿਹਾ ਨੰਦਕਿਸ਼ੋਰ ਮੰਡਲ ਦਾ ਵਿਆਹ 7 ਸਾਲ ਪਹਿਲਾਂ ਪ੍ਰਿਅੰਕਾ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇ ਬਾਅਦ ਹੀ ਪ੍ਰਿਅੰਕਾ ਨੂੰ ਗੁਆਂਢ 'ਚ ਰਹਿਣ ਵਾਲੇ ਮ੍ਰਿਤੁਜੇ ਕੁਮਾਰ ਨਾਲ ਪਿਆਰ ਹੋ ਗਿਆ ਤੇ ਦੋਵੇ ਨੇ ਇਕੱਠੇ ਰਹਿਣ ਤੇ ਮਰਨ ਦੀ ਸਹੁੰ ਖਾਧੀ ।
ਦੋਵੇਂ ਇੱਕ ਦੂਜੇ ਨੂੰ ਗੁਪਤ ਰੂਪ 'ਚ ਮਿਲਣ ਲੱਗੇ । ਜਾਣਕਾਰੀ ਅਨੁਸਾਰ ਜਦੋ ਪ੍ਰਿਅੰਕਾ ਦਾ ਪਤੀ ਨੰਦਕਿਸ਼ੋਰ ਘਰ ਨਹੀ ਹੁੰਦਾ ਸੀ ਤਾਂ ਪ੍ਰਿਅੰਕਾ ਆਪਣੇ ਆਸ਼ਕ ਨੂੰ ਘਰ ਬੁਲਾ ਲੈਂਦੀ ਸੀ। ਹਾਲਾਂਕਿ ਪ੍ਰਿਅੰਕਾ ਦੇ ਪਤੀ ਨੂੰ ਦੋਵਾਂ ਦੇ ਪ੍ਰੇਮ ਸਬੰਧਾਂ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ, ਨੰਦਕਿਸ਼ੋਰ ਦੇ ਮਨਾਂ ਕਰਨ ਤੋਂ ਬਾਅਦ ਵੀ ਪ੍ਰਿਅੰਕਾ ਆਪਣੀ ਪ੍ਰੇਮੀ ਨੂੰ ਮਿਲਦੀ ਰਹੀ।
ਇੱਕ ਦਿਨ ਪ੍ਰਿਅੰਕਾ ਦੇ ਪਤੀ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ 'ਚ ਫੜ ਲਿਆ। ਜਿਸ ਤੋਂ ਬਾਅਦ ਨੰਦਕਿਸ਼ੋਰ ਨੇ ਇਸ ਦੀ ਸੂਚਨਾ ਮ੍ਰਿਤੁਜੇ ਦੇ ਪਰਿਵਾਰਿਕ ਮੈਬਰਾਂ ਨੂੰ ਦਿੱਤੀ। ਪਤੀ, ਪਤਨੀ ਤੇ ਪ੍ਰੇਮੀ ਨੂੰ ਪੰਚਾਇਤ ਵਿੱਚ ਬੁਲਾਇਆ ਗਿਆ ।ਜਿੱਥੇ ਨੰਦਕਿਸ਼ੋਰ ਨੇ ਪਤਨੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਪ੍ਰਿਅੰਕਾ ਦੇ ਪ੍ਰੇਮੀ ਨੇ ਵੀ ਉਸ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ।ਫਿਲਹਾਲ ਨੰਦਕਿਸ਼ੋਰ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਹੈ ।