ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਤੜਾਂ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਇਕ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਚੱਲਦੀ ਕਾਰ ਵਿੱਚ ਬਲਾਤਕਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸ਼ਾਦੀਪੁਰ ਦੀ 14 ਸਾਲਾ ਦੀ ਨਾਬਾਲਗ ਕੁੜੀ ਜੋ ਕਿ ਪਿੰਡ ਹਮਝੜੀ ਸਕੂਲ 'ਚ ਪੜ੍ਹਦੀ ਹੈ। ਉਸ ਦੀ ਕੁਝ ਮਹੀਨੇ ਪਹਿਲਾ ਹੀ ਇਕ ਅਰਸ਼ਪ੍ਰੀਤ ਨਾਂ ਦੇ ਮੁੰਡੇ ਨਾਲ ਦੋਸਤੀ ਹੋਈ ਸੀ ਜਦੋ ਉਹ ਇਕ ਦਿਨ ਸਕੂਲ ਗਈ ਤਾਂ ਅਰਸ਼ਪ੍ਰੀਤ ਦਾ ਦੋਸਤ ਜਸਪ੍ਰੀਤ ਉਸ ਦੇ ਕੋਲ ਆਇਆ ਸੀ।
ਇਸ ਦੌਰਾਨ ਹੀ ਕੁੜੀ ਆਪਣੇ ਟੀਚਰ ਨੂੰ ਭਰਾ ਦਾ ਸਬੰਧ ਦੱਸ ਕੇ ਸਕੂਲ ਚੋਂ ਬਾਹਰ ਚੱਲੀ ਗਈ । ਜਿਸ ਤੋਂ ਬਾਅਦ ਜਸਪ੍ਰੀਤ ਕੁੜੀ ਨੂੰ ਅਰਸ਼ਪ੍ਰੀਤ ਤੇ ਲਵਪ੍ਰੀਤ ਕੋਲ ਛੱਡ ਕੇ ਚੱਲ ਗਿਆ । ਇਹ ਦੋਵੇ ਕੁੜੀ ਨੂੰ ਕਾਰ ਵਿੱਚ ਬਿਠਾ ਕੇ ਸਮਾਣਾ ਵੱਲ ਨੂੰ ਲੈ ਗਏ। ਇਸ ਦੌਰਾਨ ਹੀ ਅਰਸ਼ਪ੍ਰੀਤ ਨੇ ਚੱਲਦੀ ਕਾਰ ਵਿੱਚ ਕੁੜੀ ਨਾਲ ਬਲਾਤਕਾਰ ਕੀਤਾ । ਇਸ ਤੋਂ ਬਾਅਦ ਦੋਸ਼ੀ ਉਸ ਨੂੰ ਧੱਕੇ ਨਾਲ ਪਿੰਡ ਛੱਡ ਕੇ ਫਰਾਰ ਹੋ ਗਏ । ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀਆਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।