ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 13 ਸਾਲਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਹਵਸ ਦਾ ਸ਼ਿਕਾਰ ਬਣਾਇਆ ਗਿਆ। ਦੱਸਿਆ ਜਾ ਰਿਹਾ ਦੋਸ਼ੀ ਨੇ ਪਹਿਲਾਂ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤਾ ਤੇ ਫਿਰ ਬਾਅਦ 'ਚ ਉਸ ਨਾਲ ਕਈ ਦਿਨਾਂ ਤੱਕ ਜਬਰ ਜ਼ਨਾਹ ਕੀਤਾ। ਕੁਝ ਸਮੇ ਬਾਅਦ ਜਦੋ ਕੁੜੀ ਬਿਮਾਰ ਹੋ ਗਈ ਤਾਂ ਉਸ ਨੂੰ ਬਿਮਾਰੀ ਹਾਲਤ ਵਿੱਚ ਮਾਪਿਆਂ ਕੋਲ ਛੱਡਣ ਲਈ ਪਹੁੰਚ ਗਿਆ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਕ੍ਰਿਸ਼ਨਾ ਪ੍ਰਸਾਦ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਕੁੜੀ ਦੇ ਪਿਤਾ ਨੇ ਕਿਹਾ ਇੱਕ ਮਹੀਨੇ ਪਹਿਲਾਂ ਉਨ੍ਹਾਂ ਦੀ ਨਾਬਾਲਗ ਕੁੜੀ ਅਚਾਨਕ ਲਾਪਤਾ ਹੋ ਗਈ। ਭਾਲ ਕਰਨ 'ਤੇ ਪਤਾ ਲਗਾ ਕਿ ਦੋਸ਼ੀ ਕ੍ਰਿਸ਼ਨਾ ਪ੍ਰਸਾਦ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਹੁਣ ਪੂਰੇ ਇੱਕ ਮਹੀਨੇ ਬਾਅਦ ਕੁੜੀ ਬਿਮਾਰੀ ਦੀ ਹਾਲਤ 'ਚ ਮਿਲ ਗਈ ਹੈ । ਪੀੜਤਾ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਆਪਣੇ ਨਾਲ ਲੈ ਗਿਆ ਸੀ ਤੇ ਉਸ ਦੀ ਮਰਜ਼ੀ ਤੋਂ ਬਿਨਾਂ ਕਈ ਦਿਨਾਂ ਤੱਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।
by jaskamal