ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਕਾਲਾ ਸੰਘਿਆਂ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 40 ਸਾਲਾ ਵਿਅਕਤੀ ਨੇ 15 ਸਾਲਾ ਕੁੜੀ ਨੂੰ ਨਸ਼ੇ ਦੀ ਦਵਾਈ ਦੇ ਕੇ ਹਵਸ ਦਾ ਸ਼ਿਕਾਰ ਬਣਾਇਆ । ਦੱਸਿਆ ਜਾ ਰਿਹਾ ਨਾਬਾਲਗ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀ ਉਸ ਨੂੰ ਧਮਕੀਆਂ ਦਿੰਦਾ ਰਿਹਾ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨਾਲ ਕੀਤੀ ਤਾਂ ਉਸ ਦੇ ਪਰਿਵਾਰ ਨੂੰ ਜਾਨੋ ਮਾਰ ਦੇਵੇਗਾ। ਇਸ ਘਟਨਾ ਦਾ ਉਸ ਸਮੇ ਪਤਾ ਲੱਗਾ ਜਦੋ ਨਾਬਾਲਗ ਕੁੜੀ ਗਰਭਵਤੀ ਹੋ ਗਈ । ਪਰਿਵਾਰਿਕ ਮੈਬਰਾਂ ਵਲੋਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਥਾਣੇ ਦਰਜ਼ ਕਾਰਵਾਈ ਗਈ।
ਨਾਬਾਲਗ ਕੁੜੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਿਆਹ ਤੋਂ ਜਲੰਧਰ ਵਿੱਚ ਰਹਿ ਰਹੀ ਹੈ। ਉਸ ਦੇ ਗੁਆਂਢੀ ਅਜੈ ਨੇ ਉਸ ਦੀ ਕੁੜੀ ਨੂੰ ਨਸ਼ੇ ਦੀ ਦਵਾਈ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ ।ਦੋਸ਼ੀ ਅਜੈ ਕਾਫੀ ਸਮੇ ਤੋਂ ਇਹ ਕੰਮ ਕਰ ਰਿਹਾ ਸੀ । ਜਦੋ ਉਸ ਦੀ ਧੀ ਗਰਭਵਤੀ ਹੋ ਗਈ ਤਾਂ ਅਜੈ ਕੁੜੀ ਨੂੰ ਦਵਾਈਆਂ ਖਿਲਾਉਂਦਾ ਰਿਹਾ ਤਾਂ ਜੋ ਉਸ ਦਾ ਗਰਭਪਾਤ ਹੋ ਸਕੇ । ਪੀੜਤ ਕੁੜੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਕਾਫੀ ਖੂਨ ਵਹਿ ਰਿਹਾ ਹੈ। ਫਿਲਹਾਲ ਪੁਲਿਸ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।