by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਧਮਕੀ ਦਾ ਮੈਸੇਜ ਟ੍ਰੈਫਿਕ ਪੁਲਿਸ ਨੂੰ ਮਿਲਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਸੂਤਰਾਂ ਅਨੁਸਾਰ ਜਿਸ ਨੰਬਰ ਤੋਂ ਧਮਕੀ ਮਿਲੀ , ਉਹ ਨੰਬਰ ਭਾਰਤ ਦਾ ਹੀ ਹੈ। ਜਾਣਕਾਰੀ ਅਨੁਸਾਰ ਮੁੰਬਈ ਟ੍ਰੈਫਿਕ ਪੁਲਿਸ ਦੇ Whatsapp ਨੰਬਰ 'ਤੇ 7 ਆਡੀਓ ਕਲਿੱਪ ਆਏ ਹਨ। ਜਿਨ੍ਹਾਂ 'ਚ ਕਿਹਾ ਗਿਆ ਕਿ 2 ਲੋਕ PM ਮੋਦੀ ਨੂੰ ਮਾਰਨ ਜਾ ਰਹੇ ਹਨ। ਆਡੀਓ ਦੇ ਨਾਲ ਨਾਲ ਕੁਝ ਦਸਤਾਵੇਜ਼ ਵੀ ਭੇਜੇ ਗਏ ਹਨ। ਟ੍ਰੈਫਿਕ ਪੁਲਿਸ ਨੇ ਇਹ ਸਾਰੀ ਜਾਣਕਾਰੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤੀ ਹੈ । ਦੱਸ ਦਈਏ ਕਿ ਪਹਿਲਾਂ ਵੀ ਕਈ ਵਾਰ PM ਮੋਦੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਿਆ ਹਨ ।