ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਕੈਨੇਡਾ 'ਚ ਬੈਠੇ ਵਿਅਕਤੀ ਨੇ ਚੰਡੀਗੜ੍ਹ ਦੀ ਮਹਿਲਾ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੋਂ ਬਾਅਦ ਭਾਰਤ ਆ ਕੇ ਉਸ ਨਾਲ ਸਰੀਰਕ ਸਬੰਧ ਬਣਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਦੋਸ਼ੀ ਨੇ ਜਲੰਧਰ ਦੇ BSF ਚੋਂਕ ਕੋਲ ਹੋਟਲ ਵਿਚ ਮਹਿਲਾ ਨੂੰ ਬੁਲਾਇਆ ਤੇ ਫਿਰ ਉਸ ਨਾਲ ਸਰੀਰਕ ਸਬੰਧ ਬਣਾਏ ਸਨ।
ਪੀੜਤ ਮਹਿਲਾ ਨੇ ਕਿਹਾ ਕਿ ਉਸ ਦਾ ਤਲਾਕ ਹੋਣ ਤੋਂ ਬਾਅਦ ਉਹ ਆਪਣੀ ਧੀ ਨਾਲ ਚੰਡੀਗੜ੍ਹ ਵਿੱਚ ਰਹਿ ਰਹੀ ਸੀ ।2019 ਵਿੱਚ ਉਸ ਦੀ ਦੋਸਤੀ ਫੇਸਬੁੱਕ ਰਾਹੀਂ ਰੋਹਨ ਨਾਮ ਦੇ ਵਿਅਕਤੀ ਨਾਲ ਹੋਈ। ਮਹਿਲਾ ਨੇ ਰੋਹਨ ਨੂੰ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਤਾਂ ਉਸ ਨੇ ਪੀੜਤਾ ਊ ਆਪਣੇ ਜਾਲ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਨਾਲ ਵਿਆਹ ਕਰਵਾਉਣ ਬਾਰੇ ਗੱਲ ਕੀਤੀ। ਰੋਹਨ ਨੇ ਪੀੜਤਾ ਨੂੰ ਕਿਹਾ ਉਹ ਉਸ ਦੀ ਧੀ ਨੂੰ ਵੀ ਆਪਣਾ ਲਵੇਗਾ।
ਪੀੜਤਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਧੀ ਦੇ ਚੰਗੇ ਭਵਿੱਖ ਲਈ ਉਹ ਰੋਹਨ ਦੀਆਂ ਗੱਲਾਂ ਵਿੱਚ ਆ ਗਈ ਤੇ ਫਿਰ ਰੋਜ਼ਾਨਾ ਦੋਵਾਂ ਦੀਆਂ ਫੋਨ 'ਤੇ ਗੱਲਾਂ ਹੋਣ ਲੱਗੀਆਂ ਰੋਹਨ ਨੇ ਹਰ ਵਾਰ ਫੋਨ ਕਰ ਕਿਹਾ ਕਿ ਉਹ ਕੈਨੇਡਾ ਤੋਂ ਆ ਕੇ ਉਸ ਨਾਲ ਵਿਆਹ ਕਰ ਲਵੇਗਾ। ਪੀੜਤਾ ਨੇ ਸ਼ਿਕਾਇਤ 'ਚ ਕਿਹਾ ਕਿ ਸਾਲ 2021 'ਚ ਜਦੋ ਰੋਹਨ ਭਾਰਤ ਆਇਆ ਤਾਂ ਉਸ ਨੇ ਉਸ ਨੂੰ ਮਿਲਣ ਲਈ ਜਲੰਧਰ ਦੇ ਹੋਟਲ ਵਿੱਚ ਬੁਲਾਇਆ ਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਰੋਹਨ ਉਸ ਨੂੰ ਇਮੋਸ਼ਨਲ ਬਲੈਕਮੇਲ ਕਰਨ ਲੱਗਾ ਤੇ ਵਿਆਹ ਦਾ ਝਾਂਸਾ ਦੇ ਸਰੀਰਕ ਸਬੰਧ ਬਣਾਏ।
ਕੁਝ ਦਿਨਾਂ ਬਾਅਦ ਰੋਹਨ ਫਿਰ ਕੈਨੇਡਾ ਚਲਾ ਗਿਆ ਤੇ ਫਿਰ ਵਾਪਸ ਆਉਣ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਏ। ਪੀੜਤਾ ਨੇ ਕਿਹਾ ਜਦੋ ਰੋਹਨ ਨਾਲ ਵਿਆਹ ਦੀ ਗੱਲ ਕੀਤੀ ਤਾਂ ਰੋਹਨ ਨੇ ਕਿਹਾ ਕਿ ਉਸ ਦੇ ਮਾਪੇ ਨਹੀ ਮਨ ਰਹੇ ਹਨ ਪਰ ਉਹ ਵਿਆਹ ਕਰਵਾ ਲਵੇਗਾ। ਕੁਝ ਮਹੀਨੇ ਬਾਅਦ ਫਿਰ ਰੋਹਨ ਚੰਡੀਗੜ੍ਹ ਉਸ ਦੇ ਘਰ ਆਇਆ ,ਉਹ 2 ਦਿਨ ਤੱਕ ਉੱਥੇ ਨਾਲ ਰਹੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋ ਉਸ ਨੇ ਫਿਰ ਰੋਹਨ ਨਾਲ ਵਿਆਹ ਦੀ ਗੱਲ ਕੀਤੀ ਤਾਂ ਰੋਹਨ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਉਹ ਉਸ ਨੂੰ ਭੁੱਲ ਜਾਵੇ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਦੋਸ਼ੀ ਰੋਹਨ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ।