by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਕਿਸਾਨ ਧਰਨੇ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ। ਜਿਸ ਕਰਨ ਧਰਨੇ ਤੇ ਬੈਠੇ ਹੋਏ ਦਰਜਨਾਂ ਕਿਸਾਨ ਵੱਲ ਵੱਲ ਬਚੇ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੋਜ ਦਾ ਇਕ ਵੱਡਾ ਟਰੱਕ ਕੌਮੀ ਰਾਜਮਾਰਗ ਤੋਂ ਲੰਘ ਰਿਹਾ ਸੀ । ਇਸ ਦੌਰਾਨ ਹੀ ਤਕਨੀਕੀ ਖਰਾਬੀ ਕਾਰਨ ਟਰੱਕ ਬੇਕਾਬੂ ਹੋ ਗਿਆ ਜੋ ਕਿ ਬੈਰੀਕੇਡ ਵਿੱਚ ਜਾ ਕੇ ਦੇਖਦੇ ਹੀ ਦੇਖਦੇ ਉਹ ਟਰਾਲੀ ਨਾਲ ਟੱਕਰਾਂ ਗਿਆ । ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਧਰਨੇ ਵਾਲੀ ਥਾਂ ਤੇ ਜਿਹੜੀ ਟਰਾਲੀ ਕੌਮੀ ਰਾਜਮਾਰਗ ਨਾਲ ਲਗਾਈ ਹੋਈ ਸੀ। ਉਸ ਵਿੱਚ ਜਾ ਟੱਕਰਾਂ ਗਈ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਈ ਹੈ।