by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਅੰਦਨਪੁਰ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 20 ਤੋਂ ਵੱਧ ਲੋਕ ਗੰਭੀਰ ਜਖ਼ਮੀ ਹੋ ਗਏ। ਇਹ ਹਾਦਸਾ ਸ੍ਰੀ ਅਨੰਦਪੁਰ ਸਾਹਿਬ - ਰੋਪੜ ਰੋਡ ਦੇ ਕੋਲ ਪਿੰਡ ਘਨੌਲੀ ਵਾਪਰਿਆ । ਦੱਸਿਆ ਜਾ ਰਿਹਾ ਸਾਰੇ ਸ਼ਰਧਾਲੂ ਗੱਡੀ 'ਤੇ ਸਵਾਰ ਕੇ ਮੱਥਾ ਟੇਕਣ ਤੋਂ ਬਾਅਦ ਲੁਧਿਆਣਾ ਜਾ ਰਹੇ ਸਨ ਕਿ ਪਿੰਡ ਘਨੌਲੀ ਕੋਲ ਕੌਮੀ ਮਾਰਗ ਡਰਾਈਵਰ ਦੀ ਨਜ਼ਰ ਹਾਥੀ 'ਤੇ ਪੈ ਗਈ ,ਜਿਸ ਕਾਰਨ ਗੱਡੀ ਸੜਕ 'ਤੇ ਪਲਟ ਗਿਆ। ਜਖ਼ਮੀਆਂ 'ਚ ਕਈ ਬੱਚੇ ਵੀ ਦੱਸੇ ਜਾ ਰਹੇ ਹਨ ਤੇ ਸਾਰੀਆਂ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।