ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰੇਮਿਕਾ ਤੋਂ ਗੁੱਸਾ ਹੋਏ ਪ੍ਰੇਮੀ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਪਤੀ ਅਵਤਾਰ ਸਿੰਘ ਦੀ ਸ਼ਿਕਾਇਤ ਤੇ ਜਤਿੰਦਰ ਸਿੰਘ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਬਜੀਤ ਕੌਰ ਦਾ 1 ਸਾਲ ਪਹਿਲਾਂ ਅਵਤਾਰ ਸਿੰਘ ਨਾਲ ਵਿਆਹ ਹੋਇਆ ਸੀ। ਅਵਤਾਰ ਸਿੰਘ ਇੱਕ ਮਾਮਲੇ 'ਚ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਬਾਅਦ ਸਰਬਜੀਤ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਗਈ। ਇਸ ਦੌਰਾਨ ਉਸ ਦੀ ਦੋਸਤੀ ਜਤਿੰਦਰ ਸਿੰਘ ਨਾਲ ਹੋ ਗਈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਤੇ ਜਤਿੰਦਰ ਵਿਚਾਲੇ ਸਬੰਧ ਬਣ ਗਏ ਤੇ ਸਰਬਜੀਤ ਨੇ ਜਤਿੰਦਰ ਨੂੰ ਆਪਣੇ ਪਹਿਲੇ ਵਿਆਹ ਬਾਰੇ ਨਹੀਂ ਦੱਸਿਆ ਸੀ ਪਰ ਸਰਬਜੀਤ ਨੇ ਜਤਿੰਦਰ ਨੂੰ ਕਿਹਾ ਸੀ ਕਿ ਉਸ ਦਾ ਭਰਾ ਜੇਲ੍ਹ ਵਿੱਚ ਬੰਦ ਹੈ।
ਜਿਸ ਨੂੰ ਛਡਾਉਣ ਲਈ ਉਸ ਨੂੰ 1ਲੱਖ ਰੁਪਏ ਦੀ ਲੋੜ ਹੈ। ਜਤਿੰਦਰ ਕੀਰਤਨ ਕਰਨ ਦਾ ਕੰਮ ਕਰਦਾ ਸੀ, ਜਿਸ ਨੂੰ ਛੱਡ ਕੇ ਉਸ ਫੈਕਟਰੀ 'ਚ ਕੰਮ ਕਰਕੇ ਸਰਬਜੀਤ ਨੂੰ 1 ਲੱਖ ਰੁਪਏ ਦਿੱਤੇ । ਜਿਸ ਤੋਂ ਬਾਅਦ ਸਰਬਜੀਤ ਨੇ ਆਪਣੇ ਪਤੀ ਅਵਤਾਰ ਨੂੰ ਜੇਲ੍ਹ ਤੋਂ ਛੁਡਾ ਲਿਆ ਪਰ ਸਰਬਜੀਤ ਨੇ ਜਤਿੰਦਰ ਨਾਲ ਗੱਲ ਕਰਨੀ ਘੱਟ ਕਰ ਦਿੱਤੀ ,ਜਦੋ ਜਤਿੰਦਰ ਨੂੰ ਸਚਾਈ ਦਾ ਪਤਾ ਲੱਗਾ ਤਾਂ ਉਸ ਦੇ ਸਰਬਜੀਤ ਤੇ ਵਿਆਹ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ । ਦੋਸ਼ੀ ਜਤਿੰਦਰ ਨੇ ਸਰਬਜੀਤ ਨੂੰ ਪਤੀ ਨਾਲ ਮਿਲਣ ਲਈ ਬੁਲਾਇਆ, ਉੱਥੇ ਸਰਬਜੀਤ ਨੇ ਕਬੂਲ ਕੀਤਾ ਕਿ ਪਤੀ ਨੂੰ ਛਡਾਉਣ ਲਈ ਉਸ ਨੇ ਜਤਿੰਦਰ ਨੂੰ ਧੋਖਾ ਦਿੱਤਾ। ਦੋਸ਼ੀ ਜਤਿੰਦਰ ਨੇ ਚਾਕੂ ਨਾਲ ਸਰਬਜੀਤ 'ਤੇ ਹਮਲਾ ਕਰਕੇ ਉਸ ਦੇ ਪਤੀ ਸਾਹਮਣੇ ਕਤਲ ਕਰ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।