ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਤੇ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕੀ ਇਕ ਵਿਅਕਤੀ ਦੀ ਪਤਨੀ Instagram 'ਤੇ ਰੀਲ ਪਾਉਂਦੀ ਸੀ । ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਘਰ ਦਾ ਕੰਮ ਕਰੇ ਬੱਚਿਆਂ ਦੀ ਦੇਖਭਾਲ ਕਰੇ, ਇਸ ਤੋਂ ਇਲਾਵਾ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਉਸ ਵਿਅਕਤੀ ਨੇ ਆਪਣੀ ਪਤਨੀ ਨੂੰ ਘਰੋਂ ਬਾਹਰ ਜਾਣ ਤੋਂ ਵੀ ਮਨਾਂ ਕੀਤਾ ਹੋਇਆ ਸੀ ਪਰ ਉਸ ਦੀ ਪਤਨੀ ਨਹੀਂ ਮੰਨੀ। ਇਸ ਕਾਰਨ ਇਹ ਉਸ ਨੇ ਪਤਨੀ ਤੇ ਬੇਟੀ ਦਾ ਕਤਲ ਕਰ ਦਿੱਤਾ।
ਦੋਸ਼ੀ ਪਤੀ ਨੇ ਆਪਣੀ ਪਤਨੀ ਰੇਖਾ ਤੇ ਬੇਟੀ ਤਾਸ਼ੂ ਦਾ ਫੌੜ੍ਹਾ ਨਾਲ ਕੱਟ ਕਰ ਕਤਲ ਕਰ ਦਿੱਤਾ ਹੈ । ਦੋਸ਼ੀ ਈ- ਰਿਕਸ਼ਾ ਚਲਾਉਦਾ ਹੈ। ਜਿਸ ਦੀ ਪਛਾਣ ਸੰਜੇ ਦੇ ਰੂਪ 'ਚ ਹੋਈ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਇਸ ਮਾਮਲੇ 'ਚ ਨਾਮਜ਼ਦ ਉਸ ਦੇ ਬੇਟੇ ਕੁਨਾਲ ਦਾ ਕੋਈ ਪਤਾ ਨਹੀਂ ਹੈ। ਜਿਸ ਕਾਰਨ ਪੁਲਿਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਹ ਵੀ ਇਸ ਦੋਹਰੇ ਕਤਲ ਮਾਮਲੇ 'ਚ ਸ਼ਾਮਿਲ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਕਿਸੇ ਤਰਾਂ ਦਾ ਕੋਈ ਵੀ ਪਛਤਾਵਾ ਨਹੀ ਹੈ। ਦੋਸ਼ੀ ਨੇ ਕਿਹਾ ਕਿ ਉਸ ਦੀ ਪਤਨੀ ਖੁਦ ਤਾਂ ਕਿਸੇ ਨੂੰ ਮਿਲਣ ਲਈ ਬਾਹਰ ਜਾਂਦੀ ਸੀ ਪਰ ਉਹ ਨਾਲ ਕੁੜੀ ਨੂੰ ਵੀ ਲੈ ਕੇ ਜਾਂਦੀ ਸੀ , ਜੇਕਰ ਉਹ ਆਪਣੀ ਬੇਟੀ ਦਾ ਕਤਲ ਨਾ ਕਰਦਾ ਤਾਂ ਉਹ ਗਲਤ ਕੰਮ ਵਿੱਚ ਪੈ ਜਾਂਦੀ ।