ਰੋਜ਼ਾਨਾ ਅਖਰੋਟ ਖਾਣ ਨਾਲ ਸਿਹਤਮੰਦ ਰਹਿੰਦਾ ਹੈ ਦਿਲ

by mediateam

Media NRI: ਰੋਜ਼ਾਨਾ ਅਖਰੋਟ ਖਾਣਾ ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹੈ। ਅਮਰੀਕਾ ਦੀ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਨੇ ਦੱਸਿਆ ਕਿ ਜਿਹੜੇ ਲੋਕ ਘੱਟ ਸੈਚੁਰੇਟਿਡ ਫੈਟ ਦਾ ਇਸਤੇਮਾਲ ਕਰਦੇ ਹਨ ਅਤੇ ਰੋਜ਼ਾਨਾ ਅਖਰੋਟ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਸੈਂਟਰਲ ਬਲੱਡ ਪ੍ਰਰੈਸ਼ਰ ਘੱਟ ਰਹਿੰਦਾ ਹੈ। ਦਿਲ ਵਰਗੇ ਅਹਿਮ ਅੰਗਾਂ 'ਤੇ ਪੈਣ ਵਾਲੇ ਖ਼ੂਨ ਦੇ ਦਬਾਅ ਨੂੰ ਸੈਂਟਰਲ ਬਲੱਡ ਪ੍ਰਰੈਸ਼ਰ ਕਿਹਾ ਜਾਂਦਾ ਹੈ। ਇਸ ਦਬਾਅ ਤੋਂ ਪਤਾ ਲੱਗਦਾ ਹੈ ਕਿ ਵਿਅਕਤੀ ਵਿਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਿੰਨਾ ਹੈ। ਇਸ ਪ੍ਰਰੈਸ਼ਰ ਦੇ ਘੱਟ ਹੋਣ ਨਾਲ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਖੋਜਕਰਤਾ ਐਲਿਸਾ ਟਿੰਡਲ ਨੇ ਕਿਹਾ, 'ਅਖਰੋਟ 'ਚ ਅਲਫਾ ਲਿਨੋਲੈਨਿਕ ਐਸਿਡ (ਏਐੱਲਏ) ਹੁੰਦਾ ਹੈ। ਇਹ ਓਮੇਗਾ-3 ਫੈਟ ਹੈ ਜਿਸ ਨਾਲ ਬਲੱਡ ਪ੍ਰਰੈਸ਼ਰ 'ਤੇ ਸਕਾਰਾਤਮਕ ਅਸਰ ਪੈਂਦਾ ਹੈ।' ਹਾਲਾਂਕਿ ਵਿਗਿਆਨੀ ਹਾਲੇ ਇਹ ਨਹੀਂ ਪਤਾ ਲਗਾ ਪਾਏ ਹਨ ਕਿ ਸੈਂਟਰਲ ਬਲੱਡ ਪ੍ਰਰੈਸ਼ਰ 'ਤੇ ਏਐੱਲਏ ਨਾਲ ਅਸਰ ਪੈਂਦਾ ਹੈ ਜਾਂ ਅਖਰੋਟ ਵਿਚ ਮਿਲਣ ਵਾਲੇ ਪੋਲੀਫਿਨੋਲ ਵਰਗੇ ਹੋਰਨਾਂ ਤੱਤਾਂ ਨਾਲ। ਇਸ ਸਬੰਧੀ ਹੋਰ ਸ਼ੋਧ ਕੀਤੇ ਜਾ ਰਹੇ ਹਨ।


ਹੋਰਨਾਂ ਖਬਰਾਂ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |