ਲੁਧਿਆਣਾ ਰੇਲਵੇ ਲਾਈਨਾਂ ਕੋਲੋਂ ਅੱਧੀ ਕੱਟੀ ਲਾਸ਼ ਬਰਾਮਦ, ਮਚਿਆ ਹੜਕੰਪ

by jaskamal

ਪੱਤਰ ਪ੍ਰੇਰਕ : ਲੁਧਿਆਣਾ ਵਿਖੇ ਕੈਂਸਰ ਹਸਪਤਾਲ ਨੇੜਿਓਂ ਇੱਕ ਸੂਟਕੇਸ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਲਾਸ਼ ਦੇ ਕਈ ਟੁਕੜੇ ਕੀਤੇ ਹੋਏ ਹਨ, ਜਦਕਿ ਉਸ ਦਾ ਮੂੰਹ ਪੁਲ ਦੇ ਹੇਠਾਂ ਪਿਆ ਮਿਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 6 ਅਧੀਨ ਪੈਂਦੇ ਇਲਾਕੇ ਵਿੱਚ ਕੈਂਸਰ ਹਸਪਤਾਲ ਨੇੜੇ ਪੁਲ ’ਤੇ ਇੱਕ ਬਰੀਫਕੇਸ ਪਿਆ ਸੀ। ਇਸ ਦੀ ਸੂਚਨਾ ਰਾਹਗੀਰਾਂ ਵੱਲੋਂ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬ੍ਰੀਫਕੇਸ ਨੂੰ ਕਬਜ਼ੇ 'ਚ ਲੈ ਕੇ ਦੇਖਿਆ ਤਾਂ ਉਸ 'ਚੋਂ ਇਕ ਨੰਗੇ ਵਿਅਕਤੀ ਦੀ ਲਾਸ਼ ਦੇ ਕਈ ਟੁਕੜੇ ਮਿਲੇ ਹਨ। ਪੁਲਸ ਨੇ ਪੁਲ ਦੇ ਹੇਠਾਂ ਦੇਖਿਆ ਤਾਂ ਚਿਹਰਾ ਬਰਾਮਦ ਹੋਇਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਨੇ ਇਹ ਫੋਟੋ ਪੰਜਾਬ ਦੇ ਸਾਰੇ ਥਾਣਿਆਂ ਨੂੰ ਭੇਜ ਦਿੱਤੀ ਹੈ ਤਾਂ ਜੋ ਲਾਸ਼ ਦੀ ਪਛਾਣ ਹੋ ਸਕੇ। ਇਸ ਘਟਨਾ ਕਾਰਨ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।