ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ 'ਚ ਉਕਤ ਇਲਾਕੇ ਵਿਚ ਰਹਿੰਦੇ ਬਲਜੀਤ ਸਿੰਘ ਦੇ ਘਰ ਨਵੀਂ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਉਸ ਕਾਰਨ ਘਰ ਵਿਚ ਅੱਗ ਲੱਗ ਗਈ। ਰੌਲਾ ਪਾਉਣ ’ਤੇ ਗੁਆਢੀਆਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੇ ਘਰ ਲੋਹੇ ਦਾ ਗੇਟ ਕੱਟ ਕੇ ਘਰ ਦੇ ਲੋਕਾਂ ਦੀ ਜਾਨ ਬਚਾਈ। ਘਰ ਦੇ ਮਾਲਕ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਜਵਾਈ ਨੇ ਨਵੀਂ ਇਲੈਕਟ੍ਰਾਨਿਕ ਮੋਟਰਸਾਈਕਲ ਲੈ ਕੇ ਦਿੱਤੀ ਸੀ। ਜਦੋਂ ਉਸ ਦਾ ਪੁੱਤਰ ਜਾਣ ਲੱਗਾ ਤਾਂ ਉਕਤ ਮੋਟਰਸਾਈਕਲ ਚਾਰਜ ਨਹੀਂ ਸੀ। ਉਸ ਨੇ ਉਸ ਨੂੰ ਚਾਰਜ ’ਤੇ ਲੱਗਾ ਦਿੱਤਾ।
ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ 2 ਮਿੰਟ ਤੋਂ ਬਾਅਦ ਹੀ ਮੋਟਰਸਾਈਕਲ ਦੀ ਬੈਟਰੀ ਫੱਟ ਗਈ, ਜਿਸ ਨਾਲ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਵਾਸ਼ਿੰਗ ਮਸ਼ੀਨ, ਫਰਿੱਜ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਰਹੀ ਕਿ ਘਰ ਵਿਚ ਪਏ ਸਿਲੰਡਰ ਨੂੰ ਅੱਗ ਨਹੀਂ ਲੱਗੀ, ਨਹੀਂ ਤਾਂ ਹੋਰ ਵੀ ਭਿਆਨਕ ਹਾਦਸਾ ਵਾਪਰ ਸਕਦਾ ਸੀ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ।