ਪਿਤਾ ਨਾਲ ਸਕੂਲ ਜਾ ਰਹੇ ਬੱਚੇ ਨੇ ਨਹਿਰ ‘ਚ ਮਾਰੀ ਛਾਲ; ਖੌਫਨਾਕ ਮੰਜ਼ਰ ਦੇਖ ਸੁੰਨ ਰਹਿ ਗਿਆ ਪਿਓ…

by jaskamal

ਨਿਊਜ਼ ਡੈਸਕ : ਰੂਪਨਗਰ ਦੇ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ 9ਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਸੁਖਪ੍ਰੀਤ ਸਿੰਘ ਨੇ ਸਰਹਿੰਦ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਪਿਤਾ ਨਾਲ ਸਵੇਰੇ ਸਕੂਲ ਲਈ ਰਵਾਨਾ ਹੋਇਆ ਸੀ। ਸੁਖਪ੍ਰੀਤ ਖੁਦ ਸਕੂਟੀ ਚਲਾ ਰਿਹਾ ਸੀ ਤੇ ਸਕੂਲ ਬੈਗ ਅੱਗੇ ਰੱਖਿਆ ਹੋਇਆ ਸੀ। ਉਸ ਨੇ ਸਰਹਿੰਦ ਨਹਿਰ ਨੇੜੇ ਸਕੂਟੀ ਰੋਕੀ ਤੇ ਬਿਨਾਂ ਕੁਝ ਕਹੇ ਨਵੇਂ ਪੁਲ਼ ਤੋਂ ਛਾਲ ਮਾਰ ਦਿੱਤੀ। ਇਹ ਸਭ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਨੌਜਵਾਨ ਪੁੱਤਰ ਨੇ ਨਹਿਰ 'ਚ ਛਾਲ ਮਾਰ ਦਿੱਤੀ ਤਾਂ ਉਸ ਨੂੰ ਗਹਿਰਾ ਸਦਮਾ ਲੱਗਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਕਤ ਬੱਚਾ ਨਹਿਰ 'ਚੋਂ ਬਰਾਮਦ ਨਹੀਂ ਹੋਈ ਹੈ।

ਉਕਤ ਵਿਦਿਆਰਥੀ ਨੇ ਇਹ ਖੌਫਨਾਕ ਕਦਮ ਕਿਉਂ ਚੁੁੱਕਿਆ ਇਸ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਹਾਲਾਂਕਿ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਸਕੂਲ ਨਹੀਂ ਜਾ ਰਿਹਾ ਸੀ ਤੇ ਕਿਸੇ ਗੱਲ ਨੂੰ ਲੈ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ।