by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿੱਖੇ 14 ਸਾਲਾਂ ਦੀ ਨਬਾਲਿਗ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ 'ਚ 2 ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲਾ ਕੁੜੀ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਮੁਕੇਸ਼ ਕੁਮਾਰ ਅਤੇ ਗਗਨ ਵਾਸੀ ਵਾਲਮੀਕਿ ਮੁਹੱਲਾ ਟਾਂਡਾ ਖ਼ਿਲਾਫ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਲੜਕੀ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਮੁਕੇਸ਼ ਉਸਦੀ ਲੜਕੀ ਦਾ ਕਾਫੀ ਸਮੇ ਤੋਂ ਪਿੱਛਾ ਕਰਦਾ ਸੀ।
ਉਕਤ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਉਸਦੇ ਘਰ ਆਏ ਅਤੇ ਗਗਨ ਦਰਵਾਜ਼ੇ ’ਤੇ ਖੜ੍ਹਾ ਹੋ ਗਿਆ ਅਤੇ ਮੁਕੇਸ਼ ਨੇ ਉਸਦੀ ਧੀ ਨਾਲ ਜ਼ਬਰਦਸਤੀ ਕਰਦੇ ਹੋਏ ਕਪੜੇ ਉਤਾਰ ਦਿੱਤੇ। ਲੜਕੀ ਦੇ ਰੌਲਾ ਪਾਉਣ ’ਤੇ ਦੋਵੇਂ ਉੱਥੋਂ ਫਰਾਰ ਹੋ ਗਏ। ਹੁਣ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।