by mediateam
ਬੁਢਲਾਡਾ (ਕਰਨ) : ਦੁਕਾਨ ਤੇ ਗਾਹਕ ਨੂੰ ਆਪਣੇ ਵੱਲ੍ਹ ਖਿੱਚਣ ਕਾਰਨ ਦੋ ਦੁਕਾਨਦਾਰਾਂ ਵਿੱਚ ਝੜੱਪ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਜਿਸ ਵਿੱਚ ਲਗਭਗ 4 ਦੇ ਕਰੀਬ ਵਿਅਕਤੀ ਜਖਮੀ ਹੋ ਗਏ ਜ਼ੋ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਜੇਰੇ ਇਲਾਜ ਹਨ। ਪੁਲਿਸ ਨੇ ਦੋਵੇਂ ਦੁਕਾਨਦਾਰਾਂ ਖਿਲਾਫ ਮਾਮਲਾ ਦਰਜ ਕਰਕੇ। ਜ਼ਾਚ ਸ਼ੁਰੂ ਕਰ ਦਿੱਤੀ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਭੀਖੀ ਰੋਡ ਸਥਿਤ ਇੱਕ ਦੁਕਾਨ ਤੇ ਕਿਸਾਨ ਟੋਕਾ ਮਸ਼ੀਨ ਖਰੀਦਣ ਲਈ ਆਇਆ ਤਾਂ ਦੂਸਰੇ ਦੁਕਾਨਦਾਰਾ ਵੱਲੋਂ ਕਿਸਾਨ ਨੂੰ ਆਪਣੇ ਵੱਲ੍ਹ ਬੁਲਾਉਦਿਆਂ ਟੋਕਾ ਮਸ਼ੀਨ ਸਸਤੇ ਭਾਅ ਦੇਣ ਦੀ ਗੱਲ ਕਹੀ ਤਾਂ ਦੁਸਰੇ ਦੁਕਾਨਦਾਰ ਨੇ ਨਾਲ ਦੇ ਦੁਕਾਨਦਾਰ ਨੂੰ ਗ੍ਰਾਹਕ ਨੂੰ ਆਵਾਜ਼ ਮਾਰਨ ਤੇ ਸਬਕ ਸਿਖਾਉਣ ਦਾ ਫੈਸਲਾ ਕਰਦਿਆਂ ਕੁੱਟਮਾਰ ਕਰ ਦਿੱਤੀ ਇਸ ਦੌਰਾਨ ਦੋਨਾ ਦੀ ਆਪਸ ਵਿੱਚ ਮੁੱਠ ਭੇੜ ਹੋ ਗਈ। ਜਿਸ ਦੇ ਪੁਲਿਸ ਨੇ ਦੀਪਕ ਕੁਮਾਰ, ਗੋਪੀ ਰਾਮ, ਮ=ਕੇਸ਼ ਕੁਮਾਰ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ।