by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕ ਕੈਨੇਡੀਅਨ ਵਿਅਕਤੀ ਨੂੰ 2013 ਤੇ 2014 'ਚ ਸੀਰੀਆ 'ਚ ਇਸਲਾਮਿਕ ਸਟੇਟ ਸਮੂਹ ਵਿੱਚ ਸ਼ਾਮਲ ਹੋਣ ਲਈ ਕਈ ਕੈਨੇਡੀਅਨਾਂ ਤੇ ਅਮਰੀਕੀਆਂ ਦੀ ਮਦਦ ਕਰਨ ਦੇ ਮਾਮਲੇ 'ਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਟਾਰਨੀ ਰੈਡੀ ਨੇ ਦੱਸਿਆ ਕਿ ਅਬਦੁੱਲਾਹੀ ਨੇ ਸੀਰੀਆ 'ਚ ਅੱਤਵਾਦ ਦੀਆਂ ਹਿੰਸਕ ਕਰਵਾਇਆ ਲਈ ਫੰਡ ਮੁਹਈਆ ਕਰਵਾਇਆ । ਜਿਸ 'ਚ ਲੋਕਾਂ ਨੂੰ ਅਗਵਾ ਕਰਨਾ ਤੇ ਉਨ੍ਹਾਂ ਦਾ ਕਤਲ ਕਰਨਾ ਸ਼ਾਮਲ ਸੀ। ਅਬਦੁੱਲਾਹੀ ਨੇ ਪਟੀਸ਼ਨ ਸਮਝੌਤੇ 'ਚ ਕਿਹਾ ਕਿ ਸੈਨ ਡਿਏਗੋ ਨਿਵਾਸੀ ਡਗਲਸ ਮੈਕਆਰਥਰ ਮੈਕ੍ਕੇਨ ਦੀ ਆਈਐਸ ਵਿੱਚ ਸ਼ਾਮਲ ਹੋਣ 'ਚ ਮਦਦ ਕਰਦਾ ਸੀ। ਅਬਦੁੱਲਾਹੀ ਨੂੰ ਕੈਨੇਡੀਅਨ ਅਧਿਕਾਰੀਆਂ ਨੇ 2017 ਵਿੱਚ ਹਿਰਾਸਤ ਵਿੱਚ ਲਿਆ ਸੀ ਤੇ 2 ਸਾਲ ਬਾਦ ਅਮਰੀਕਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ।