by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਸ੍ਰੀ ਮੁਕਤਸਰ ਸਾਹਿਬ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਹਿਮਾਚਲ ਘੁੰਮਣ ਗਏ ਇੱਕ ਨੌਜਵਾਨ ਮੁੰਡੇ ਤੇ ਕੁੜੀ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਦੋਵੇ ਘੁੰਮਣ ਲਈ ਗਏ ਸਨ ਪਰ ਚੰਬਾ ਕੋਲ ਉਨ੍ਹਾਂ ਦੀ ਕਾਰ ਡੂੰਘੀ ਖੱਡ 'ਚ ਡਿੱਗ ਗਈ ਤੇ ਹਾਦਸੇ ਦੌਰਾਨ ਦੋਵਾਂ ਦੀ ਜਾਨ ਚੱਲੀ ਗਈ । ਅਧਿਕਾਰੀ ਦੋਵਾਂ ਦੀਆਂ ਲਾਸ਼ਾਂ ਨੂੰ ਲੈ ਕੇ ਹਿਮਾਚਲ ਤੋਂ ਰਵਾਨਾ ਹੋ ਗਏ ਹਨ ।ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਘੁੰਮਣ ਲਈ ਹਿਮਾਚਲ ਗਿਆ ਸੀ ਤਾਂ ਚੰਬਾ ਕੋਲ ਉਸ ਦੀ ਕਾਰ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਰਕੇ ਦੋਵਾਂ ਦੀ ਮੌਤ ਹੋ ਗਈ ।ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਮੁੰਡਾ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ । ਇਸ ਘਟਨਾ ਦੀ ਖ਼ਬਰ ਸੁਣਕੇ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ, ਜਦਕਿ ਕਿ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।