ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਆਏ ਦਿਨ ਜੇਲ੍ਹ ਕੁੱਟਮਾਰ ਵਰਗੇ ਮਾਮਲੇ ਸਾਹਮਣੇ ਆਉਂਦੇ ਹਨ। ਉੱਥੇ ਹੀ ਹੁਣ ਗੁਰਦਸਪੂਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਤੇ ਕੈਦੀਆਂ ਵਿੱਚ ਖੂਨੀ ਝੜੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀਆਂ ਨੂੰ ਛਡਵਾਉਣ ਗਏ ਜੇਲ੍ਹ ਐਡੀਸ਼ਨਲ ਸੁਪਰਡੈਂਟ ਇਸ ਲੜਾਈ ਵਿੱਚ ਗੰਭੀਰ ਜਖ਼ਮੀ ਹੋ ਗਿਆ ਹੈ। ਕੇਂਦਰੀ ਜੇਲ੍ਹ ਦੇ ਹਵਾਲਾਤੀਆਂ ਦੀਆਂ 2 ਧਿਰਾਂ ਦੀ ਆਪਸ 'ਚ ਖੂਨੀ ਝੜੱਪ ਹੋ ਗਈ ਸੀ। ਐਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਵਲੋਂ ਗਾਰਦ ਦੀ ਸਹਾਇਤਾ ਨਾਲ ਇਨ੍ਹਾਂ ਹਵਾਲਾਤੀਆਂ ਨੂੰ ਰੋਕਿਆਂ ਗਿਆ।
ਜਿਕਰਯੋਗ ਹੈ ਕਿ ਇਨ੍ਹਾਂ ਹਵਾਲਾਤੀਆਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਜਿਸ ਤੋਂ ਬਾਅਦ ਇਸ ਲੜਾਈ ਨੇ ਖੂਨੀ ਝੜੱਪ ਦਾ ਰੂਪ ਲੈ ਲਿਆ ਜੇਲ ਪ੍ਰਸ਼ਾਸ਼ਨ ਵਲੋਂ ਦੋਨਾਂ ਧਿਰਾਂ ਨੇ ਹਵਾਲਾਤੀਆਂ ਨੂੰ ਵੱਖ ਵੱਖ ਬੰਦ ਕੀਤਾ ਗਿਆ। ਇਸ ਲੜਾਈ ਦੌਰਾਨ ਹਵਾਲਾਤੀਆਂ ਨੇ ਸੱਟਾ ਵੀ ਲੱਗਿਆ ਹਨ। ਜੇਲ੍ਹ ਮੈਡੀਕਲ ਅਫ਼ਸਰ ਵਲੋਂ ਜਖ਼ਮੀ ਹਵਾਲਾਤੀਆਂ ਨੂੰ ਇਲਾਜ਼ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਕਿਹਾ ਲਿਖਤੀ ਸ਼ਿਕਾਇਤ ਭੇਜ ਜੇ ਇਨ੍ਹਾਂ ਹਵਾਲਾਤੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।