ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਕਾਂਝਵਾਲਾ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਵਲੋਂ ਇਸ ਮਾਮਲੇ ਨੂੰ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ। ਜਦਕਿ ਲੋਕਾਂ ਵਲੋਂ ਸ਼ੱਕ ਜ਼ਾਹਿਰ ਕਿਹਾ ਜਾ ਰਿਹਾ ਕਿ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ । ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਦੋਸ਼ੀਆਂ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਰਾਤ ਨੂੰ ਪੂਰਾ ਦੇਸ਼ ਜਸ਼ਨ ਮਨਾਂ ਰਿਹਾ ਸੀ। ਉੱਥੇ ਹੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਦੀ ਇੱਕ ਕੁੜੀ ਨੂੰ ਮੌਤ ਦਾ ਤੋਹਫ਼ਾ ਮਿਲ ਗਿਆ । ਦੱਸਿਆ ਜਾ ਰਿਹਾ ਪੁਲਿਸ ਨੂੰ ਇੱਕ ਪੀਸੀਆਰ ਕਾਲ ਆਈ ਸੀ। ਜਿਸ ਦੇ ਮੁਤਾਬਕ ਕਾਂਝਵਾਲਾ 'ਚ ਇੱਕ ਕੁੜੀ ਦੀ ਲਾਸ਼ ਮਿਲੀ ਸੀ। ਲਾਸ਼ ਤੇ ਕੋਈ ਕੱਪੜਾ ਵੀ ਨਹੀ ਸੀ। ਲਾਸ਼ ਦੇ ਕੋਲ ਇੱਕ ਸਕੂਟੀ ਵੀ ਟੁੱਟੀ ਹਾਲਤ 'ਚ ਪਈ ਹੋਈ ਸੀ ।
ਪੁਲਿਸ ਵਲੋਂ ਇਸ ਨੂੰ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ 5 ਮੁੰਡੇ ਨਸ਼ੇ ਦੀ ਹਾਲਤ 'ਚ ਇੱਕ ਕਾਰ 'ਚ ਕੁੜੀ ਨਾਲ ਜਾ ਰਹੇ ਸੀ। ਉਸ ਨੇ 20 ਸਾਲ ਦੀ ਕੁੜੀ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ । ਹਾਦਸੇ ਤੋਂ ਬਾਅਦ ਮੁੰਡੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਕੁੜੀ ਸਕੂਟੀ ਸਮੇਤ ਕਾਰ ਵਿੱਚ ਫਸ ਗਈ ਤੇ ਕੁੜੀਆਂ ਨੂੰ ਇਸ ਦਾ ਪਤਾ ਨਹੀਂ ਲੱਗਾ। ਦੋਸ਼ੀ ਕੁੜੀ ਨੂੰ 8 ਕਿਲੋਮੀਟਰ ਤੱਕ ਖਿੱਚ ਕੇ ਲੈ ਗਏ।
ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਕੁੜੀ ਦੀ ਪਛਾਣ ਅੰਜਲੀ ਦੇ ਰੂਪ 'ਚ ਹੋਈ ਹੈ । ਇਸ ਹਾਦਸੇ ਦਾ ਇੱਕ ਗਵਾਹ ਸਾਹਮਣੇ ਆਇਆ ਹੈ । ਜਿਸ ਦਾ ਨਾਮ ਦੀਪਕ ਹੈ ਦੀਪਕ ਨੇ ਕਿਹਾ ਕਿ ਉਸ ਨੇ ਹੀ ਕਾਰ ਪਿਛਲੇ ਲਟਕਦੀ ਲਾਸ਼ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਦੀਪਕ ਨੇ ਕਿਹਾ ਉਸ ਨੇ ਬੇਗਮਪੁਰ ਤੱਕ ਕਾਰ ਦਾ ਪਿੱਛਾ ਕੀਤਾ ।