ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਵੱਡੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਪੈਗੰਬਰ ਮੁਹੰਮਦ ਮਾਮਲੇ ਨੂੰ ਲੈ ਕੇ ਕਾਫੀ ਜਗ੍ਹਾ ਤੇ ਨੂਪੁਰ ਸ਼ਰਮਾ ਦਾ ਵਿਰੋਧ ਕੀਤਾ ਜਾ ਰਹੀਆਂ ਸੀ। ਜਿਸ ਤੋਂ ਬਾਅਦ ਲਗਾਤਾਰ ਵਿਵਾਦ ਹੋ ਰਹੇ ਸੀ। ਇਸ ਮਾਮਲੇ ਨੂੰ ਲੈ ਕੇ ਨੂਪੁਰ ਸ਼ਰਮਾ ਨੂੰ ਕਈ ਲੋਕਾਂ ਨੇ ਜਾਨੋ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਸੀ।
ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ ਵਿੱਚ ਦਰਜ ਮਾਮਲੇ ਦੀ ਜਾਂਚ ਇਕ ਏਜੰਸੀ ਨੂੰ ਸੋਪ ਦਿੱਤੀ ਸੀ। ਸਾਰੇ ਮਾਮਲਿਆਂ ਦੀ ਦਿੱਲੀ ਵਿੱਚ ਕਾਰਵਾਈ ਕੀਤੀ ਜਾ ਰਹੀ ਸੀ। ਜਾਨ ਦੇ ਖਤਰੇ ਕਾਰਨ ਸਾਰੇ ਕੇਸ ਦਿੱਲੀ ਟਰਾਂਸਫਰ ਕਰ ਦਿੱਤੇ ਗਏ ਸੀ। FIR ਨੂੰ ਰੱਦ ਕਰਨ ਦੀ ਮੰਗ ਉਸ ਦਾ ਅਧਿਕਾਰ ਹੈ। ਜਿਸ ਲਈ ਉਹ ਹਾਈ ਕੋਰਟ ਵੀ ਜਾ ਸਕਦੀ ਹੈ। ਸੁਣਵਾਈ ਦੌਰਾਨ ਜੱਜ ਨੇ ਕਿਹਾ ਹੈ ਕਿ ਆਮ ਤੋਰ ਤੇ ਅਸੀਂ FIR ਰੱਦ ਨਹੀਂ ਕਰਦੇ ਹੈ। ਇਸ ਨੂੰ ਹਾਈ ਕੋਰਟ ਤੇ ਛੱਡ ਦਿੰਦੇ ਹਾਂ ਕੋਰਟ ਨੇ ਪਹਿਲਾ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਤੇ ਰੋਕ ਲੱਗਾ ਦਿੱਤੀ ਸੀ। ਸੁਪਰੀਮ ਕੋਰਟ ਨਰ ਨੂਪੁਰ ਸ਼ਰਮਾ ਨੂੰ ਨਸੀਹਤ ਦਿੰਦੇ ਹੋਏ ਕੇਦਰ ਤੇ ਰਾਜ ਸਰਕਾਰਾਂ ਨੂੰ ਨੋਟਿਸ ਭੇਜਿਆ ਸੀ।