by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਬਾਬੂ ਲਾਲ ਇੱਕ ਪ੍ਰਵਾਸੀ ਕਿਸਾਨ ਨੇ 4 ਸਾਲਾ ਬੱਚੇ ਅੰਸ਼ੂ ਨੂੰ ਗਟਰ 'ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ । ਦੱਸਿਆ ਜਾ ਰਿਹਾ ਬਾਬੂ ਲਾਲ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦਾ ਹੈ ਤੇ ਬਸਤੀ ਦੇ ਬੱਚੇ ਰੋਜ਼ਾਨਾ ਇਸ ਖੇਤ 'ਚ ਖੇਡਣ ਲਈ ਜਾਂਦੇ ਸੀ।
ਕਿਸਾਨ ਬਾਬੂ ਬੱਚਿਆਂ ਦੀ ਇਸ ਸ਼ਰਾਰਤ ਤੋਂ ਕਾਫੀ ਪ੍ਰੇਸ਼ਾਨ ਸੀ ਬੀਤੀ ਦਿਨੀਂ ਕੁਝ ਬੱਚੇ ਉਸ ਦੇ ਖੇਤ 'ਚ ਖੇਡਣ ਲਈ ਆ ਗਏ ਤੇ ਕਿਸਾਨ ਬਾਬੂ ਸੋਟੀ ਲੈ ਕੇ ਬੱਚਿਆਂ ਦੇ ਪਿੱਛੇ ਪੈ ਗਿਆ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬਾਬੂ ਨੇ ਉਸ ਦੇ ਬੱਚੇ ਨੂੰ ਫੜ ਲਿਆ ਤੇ ਗੁੱਸੇ ਵਿੱਚ ਗਟਰ 'ਚ ਸੁੱਟ ਦਿੱਤਾ । ਜਦੋ ਤੱਕ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਦੋਸ਼ੀ ਕਿਸਾਨ ਬਾਬੂ ਲਾਲ ਖਿਲਾਫ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ