ਨਿਊਜ਼ ਡੈਸਕ (ਰਿੰਪੀ ਸ਼ਰਮਾ): ਦੀਨਾਨਗਰ ਤੋਂ ਇਕ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇਕ 23 ਸਾਲਾ ਦੇ ਫੋਜੀ ਜਵਾਨ ਦੀ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਘਟਣ ਬਾਰੇ ਸੁਣ ਕੇ ਮਾਪਿਆਂ ਦਾ ਰੋ -ਰੋ ਬੁਰਾ ਹਾਲ ਹੋ ਗਿਆ ਹੈ । ਉਥੇ ਹੀ ਮ੍ਰਿਤਕ ਫੋਜੀ ਜਵਾਨ ਅਮਰਪਾਲ ਸਿੰਘ ਦੇ ਮਾਪਿਆਂ ਵਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਹਨ ।ਉਨ੍ਹਾਂ ਨੇ ਕਿਹਾ ਉਨ੍ਹਾਂ ਦੇ ਪੁੱਤ ਦੀ ਲਾਸ਼ ਨੂੰ ਫੋਜੀ ਜਵਾਨ ਲਿਫ਼ਾਫ਼ੇ ਵਿੱਚ ਲਪੇਟ ਕੇ ਪਿੰਡ ਦੇ ਬਾਹਰ ਛੱਡ ਕੇ ਚੱਲ ਰਹੇ ਸੀ ।ਫੋਜੀ ਦੇ ਪਰਿਵਾਰਿਕ ਮੈਬਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਸੀ ਜਾਂਚ ਕੀਤੀ ਜਾਵੇ ,ਉਸ ਦੀ ਮੌਤ ਕਿਵੇਂ ਹੋਈ ਹੈ ।
ਨੇ ਕਿਹਾ ਕਿ ਅਮਰਪਾਲ ਖ਼ੁਦਕੁਸ਼ੀ ਕਰਨ ਵਾਲਿਆਂ ਚੋ ਨਹੀਂ ਹੈ। ਉਸ ਦੀ ਮੌਤ ਪਿੱਛੇ ਕੋਈ ਹੋਰ ਵੀ ਕਾਰਨ ਹੈ । ਫੋਜੀ ਜਵਾਨ ਦੇ ਮਾਪਿਆਂ ਨੇ ਕਿਹਾ ਕਿ ਅਮਰਪਾਲ ਸਿੰਘ ਨੇ ਢਾਈ ਸਾਲ ਤੱਕ ਦੇਸ਼ ਦੀ ਦੇਵਾ ਕੀਤੀ ਹੈ। ਅਮਰਪਾਲ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਢੇ ਚਾਰ ਵਜੇ ਦੇ ਕਰੀਬ ਅਮਰਪਾਲ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਉਸ ਵੇਲੇ ਉਹ ਬਿਲਕੁਲ ਠੀਕ ਸੀ ਪਰ ਕੁਝ ਸਮੇ ਬਾਅਦ ਸਰਪੰਚ ਨੇ ਸੂਚਨਾ ਦਿੱਤੀ ਕਿ ਅਮਰਪਾਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ । ਉਨ੍ਹਾਂ ਨੇ ਕਿਹਾ ਕਿ ਅਮਰਪਾਲ ਨੂੰ ਫੋਜ ਵਲੋਂ ਮਰਨ ਉਪਰੰਤ ਦਿੱਤਾ ਜਾਨ ਵਾਲਾ ਸਨਮਾਨ ਨਹੀਂ ਦਿੱਤਾ ਹੈ ।