by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਰਾਹੋਣ ਮਾਰਗ ’ਤੇ ਮੁਬਾਰਕਪੁਰ ਸਥਿਤ ਵਿਸ਼ਾਲ ਪੇਪਰ ਉਦਯੋਗ 'ਚ ਇਕ ਵਰਕਰ ਦੀ ਰੋਲਰ ਮਸ਼ੀਨ ਵਿਚ ਕੁਚਲੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਰਮਨ ਵਾਲੀਆ ਪੁੱਤਰ ਸੰਜੇ ਵਾਲੀਆ ਨਿਵਾਸੀ ਮੁਬਾਰਕਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਮਨ ਵਾਲੀਆ ਫੈਕਟਰੀ 'ਚ ਤਿੰਨ-ਚਾਰ ਮਹੀਨੇ ਪਹਿਲਾਂ ਹੀ ਬਤੌਰ ਹੈਲਪਰ ਨੌਕਰੀ ’ਤੇ ਲੱਗਿਆ ਸੀ। ਸਵੇਰੇ ਉਹ ਅਚਾਨਕ ਪੇਪਰ ਰੋਲ ਕਰਨ ਵਾਲੀ ਵੱਡੀ ਮਸ਼ੀਨ ਦੀ ਲਪੇਟ ਵਿਚ ਆ ਗਿਆ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਪਹਿਲਾਂ ਹਾਦਸੇ ਨੂੰ ਲੈ ਕੇ ਫੈਕਟਰੀ ਪ੍ਰਬੰਧਕਾਂ ’ਤੇ ਲਾਪ੍ਰਵਾਹੀ ਦੇ ਦੋਸ਼ ਲਗਾਇਆ ਅਤੇ ਰਾਮਗੜ ਮਾਰਗ ਤਕ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਇੰਚਾਰਜ ਗੁਲਸ਼ਨ ਕੁਮਾਰ ਦੇ ਸਮਝਾਉਣ ’ਤੇ ਜਾਮ ਖੁੱਲਵਾਇਆ ਗਿਆ।