by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ 2 ਸਾਲ ਦੀ ਬੱਚੀ ਖੇਡਦੇ ਹੋਏ 200 ਫੁੱਟ ਡੂੰਘੇ ਬੋਰਵੈਲ ਵਿੱਚ ਡਿਗ ਗਈ। ਫਿਲਹਾਲ ਪੁਲਿਸ ਵਲੋਂ ਉਸ ਨੂੰ ਸੁਰੱਖਿਅਤ ਕਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਚੀ ਦੇ ਮਾਪਿਆਂ ਨੇ ਕਿਹਾ ਕਾਫੀ ਸਮੇ ਤੱਕ ਸਾਨੂੰ ਜਾਣਕਾਰੀ ਨਹੀਂ ਸੀ ਜਦੋ ਬੱਚੀ ਨਜ਼ਰ ਨਹੀਂ ਆਈ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ।
ਜਦੋ ਉਸ ਦੀ ਰੋਣ ਦੀ ਆਵਾਜ਼ ਬੋਰਵੈਲ 'ਚੋ ਆਈ ਤਾਂ ਮਾਪਿਆਂ ਨੂੰ ਪਤਾ ਲੱਗਾ । ਪੁਲਿਸ ਨੇ ਦੱਸਿਆ ਕਿ 2 ਸਾਲਾ ਦੀ ਅੰਕਿਤਾ ਆਪਣੇ ਘਰ ਦੇ ਬਾਹਰ ਖੇਡਦੇ ਸਮੇ 200 ਫੁੱਟ ਡੂੰਘੇ ਬੋਰਵੈਲ ਵਿੱਚ ਡਿਗ ਗਈ। ਜਿਸ ਤੋਂ ਬਾਅਦ ਹੁਣ ਪੁਲਿਸ ਫੋਰਸ ਬੱਚੀ ਨੂੰ ਸੁਰੱਖਿਅਤ ਬਾਹਰ ਕਢਣ ਦੀ ਕੋਸ਼ਿਸ ਕਰ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਕਰੀਬ ਡੇਢ ਘੰਟੇ ਆਦਿ ਬੱਚੀ ਨੂੰ ਆਕਸੀਜਨ ਪਹੁੰਚਾਈ ਗਈ ਹੈ ।