by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਪਿੰਡ ਦਬੜਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 19 ਸਾਲਾਂ ਨੌਜਵਾਨ ਸਤਲੁਜ ਦਰਿਆ 'ਚ ਲਾਪਤਾ ਹੋ ਗਿਆ। ਲੋਕਾਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਹਬੜਾ ਦਾ ਰਹਿਣ ਵਾਲਾ ਗੁਰਮਨ ਸਿੰਘ ਆਪਣੇ ਦੋਸਤ ਗੁਰਸਿਮਰਨ ਸਿੰਘ ਤੇ ਗੁਰਰਾਜ ਸਿੰਘ ਨਾਲ ਦੇਰ ਸ਼ਾਮ ਨੂੰ ਮੋਟਰਸਾਈਕਲ 'ਤੇ ਸਤਲੁਜ ਦਰਿਆ ਦੇ ਕੋਲ ਘੁੰਮਣ ਆਏ ਹੋਇਆ ਸਨ ।ਇੱਥੇ ਇਹ ਤਿੰਨੋ ਇੱਕ ਦੂਜੇ ਦੀਆਂ ਤਸਵੀਰਾਂ ਵੀ ਖਿੱਚ ਰਹੇ ,ਫਿਰ ਉਨ੍ਹਾਂ 'ਚੋ ਗੁਰਸਿਮਰਨ ਸਿੰਘ ਨਾਮ ਦੇ ਨੌਜਵਾਨ ਨੇ ਦਰਿਆ 'ਚ ਛਾਲ ਮਾਰ ਦਿੱਤੀ ।ਜਿਸ ਨੂੰ ਦੇਖ ਦੋਵੇ ਨੌਜਵਾਨ ਘਬਰਾ ਗਏ ਤੇ ਗੁਰਰਾਜ ਸਿੰਘ ਮਦਦ ਮੰਗ ਲਈ ਚਲਾ ਗਿਆ ,ਜਦੋ ਤੱਕ ਉਹ ਲੋਕਾਂ ਨੂੰ ਲੈ ਕੇ ਵਾਪਸ ਆਇਆ ਤੇ ਲੋਕਾਂ ਨੇ ਗੁਰਸਿਮਰਨ ਨੂੰ ਬਾਹਰ ਕੱਢ ਲਿਆ ,ਜਦਕਿ ਗੁਰਮਨ ਸਿੰਘ ਉਥੋਂ ਲਾਪਤਾ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੇ ਬਚਾਅ ਟੀਮ ਵਲੋਂ ਗੁਰਮਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪਰਿਵਾਰਿਕ ਮੈਬਰਾਂ ਅਨੁਸਾਰ ਗੁਰਮਨ ਸਿੰਘ ਦੇ 2 ਦਿਨ ਬਾਅਦ ਕੈਨੇਡਾ ਚਲਾ ਜਾਣਾ ਸੀ ।