by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿਡਨੀ 'ਚ ਇਕ ਘਰ ਵਿੱਚ ਅੱਗ ਲਗਣ ਨਾਲ 10 ਸਾਲਾ ਦੇ ਮੁੰਡੇ ਤੇ 2 ਹੋਰ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਘਰ 'ਚ ਅੱਗ ਲਗਣ ਤੋਂ ਬਾਅਦ 2 ਫਾਇਰ ਫਾਈਟਰਾ ਸਮੇਤ 5 ਲੋਕਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਇਨ੍ਹਾਂ 'ਚ 2ਔਰਤਾਂ ਹਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਰਹੀ ਹੈ। 10 ਸਾਲ ਦੇ ਮੁੰਡੇ ਨੀ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਸੀ। 3 ਜਖਮੀਆਂ 'ਚ ਇਕ ਆਦਮੀ 40 ਸਾਲ, 2 ਔਰਤਾਂ ਦੀ ਉਮਰ 30ਤੇ 40 ਸਾਲ ਹੈ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਕ ਫਾਇਰ ਫਾਈਟਰ ਨੂੰ ਬਿਜਲੀ ਦਾ ਝੱਟਕਾ ਲਗਣ ਨਾਲ ਉਹ ਜਖਮੀ ਹੋ ਗਿਆ ਹੈ।