by jaskamal
ਨਿਊਜ਼ ਡੈਸਕ (ਜਸਕਮਲ) : ਅੱਜ ਦੁਪਹਿਰ ਪੰਜਾਬ ਦੇ ਅੰਮ੍ਰਿਤਸਰ 'ਚ ਇਟਲੀ ਤੋਂ ਆਈ ਇਕ ਫਲਾਈਟ ਦੇ 125 ਯਾਤਰੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਮਿਲਾਨ ਤੋਂ ਚਾਰਟਰਡ ਫਲਾਈਟ 'ਚ ਉਡਾਣ ਭਰਨ ਵਾਲੇ ਯਾਤਰੀਆਂ ਦਾ ਅੰਮ੍ਰਿਤਸਰ ਉਤਰਨ ਤੋਂ ਬਾਅਦ ਪਾਜ਼ੇਟਿਵ ਟੈਸਟ ਕੀਤਾ ਗਿਆ।
ਫਲਾਈਟ 'ਚ 179 ਯਾਤਰੀ ਸਵਾਰ ਸਨ। ਰਾਜ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀ ਪਾਜ਼ੇਟਿਵ ਰਿਪੋਰਟ ਆਈ ਹੈ, ਉਨ੍ਹਾਂ ਨੂੰ ਸੰਸਥਾਗਤ ਕੁਆਰੰਟੀਨ 'ਚ ਭੇਜਿਆ ਜਾਵੇਗਾ। ਦੇਸ਼ ਭਰ 'ਚ ਕੋਵਿਡ ਦੇ ਮਾਮਲਿਆਂ 'ਚ ਭਾਰੀ ਵਾਧਾ ਹੋਇਆ ਹੈ।