by jaskamal
ਨਿਊਜ਼ ਡੈਸਕ (ਜਸਕਮਲ) : ਗੁਜਰਾਤ ਦੇ ਸੂਰਤ 'ਚ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਸਚਿਨ ਇਲਾਕੇ 'ਚ ਇਕ ਕੈਮੀਕਲ ਨਾਲ ਭਰੇ ਟੈਂਕਰ 'ਚੋਂ ਕੈਮੀਕਲ ਲੀਕ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ 'ਚ 20 ਤੋਂ ਵੱਧ ਮਜ਼ਦੂਰਾਂ ਨੂੰ ਦਮ ਘੁੱਟਣ ਕਾਰਨ ਸੂਰਤ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਸਚਿਨ ਇਲਾਕੇ ਦੇ ਜੀਆਈਡੀਸੀ ਇਸ ਇਲਾਕੇ 'ਚ ਕਈ ਰਸਾਇਣਕ ਫੈਕਟਰੀਆਂ ਹਨ। ਇੱਥੇ ਟੈਂਕਰ 'ਚ ਇਕ ਕੈਮੀਕਲ ਲੀਕ ਹੋ ਗਿਆ। ਜਿਸ ਤੋਂ ਬਾਅਦ ਉਥੇ ਕੰਮ ਕਰ ਰਹੇ ਮਜ਼ਦੂਰਾਂ ਦਾ ਜ਼ਹਿਰੀਲੀ ਗੈਸ ਨਾਲ ਦਮ ਘੁੱਟ ਗਿਆ। ਗੈਸ ਇੰਨੀ ਜ਼ਹਿਰੀਲੀ ਸੀ ਕਿ 5 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਕਈ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।