ਡੀਐੱਮਸੀ ਦੇ 41 ਵਿਦਿਆਰਥੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

by jaskamal

ਨਿਊਜ਼ ਡੈਸਕ (ਜਸਕਮਲ) : ਮਲਕਪੁਰ ਦੇ ਡੀਐੱਮਸੀ ਕਾਲਜ ਆਫ਼ ਨਰਸਿੰਗ ਦੇ ਲਗਪਗ 41 ਵਿਦਿਆਰਥੀਆਂ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਸਾਰੇ ਵਿਦਿਆਰਥੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕੁੱਲ ਪਾਜ਼ੇਟਿਵ ਵਿਦਿਆਰਥੀਆਂ 'ਚੋਂ, 20 ਨੂੰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀ ਕਾਲਜਾਂ 'ਚ ਹੀ ਸੰਸਥਾਗਤ ਕੁਆਰੰਟੀਨ 'ਚ ਹਨ।

ਸਾਰੇ ਵਿਦਿਆਰਥੀਆਂ ਦੀ ਹਾਲਤ ਸਥਿਰ ਹੈ, ਡੀਐੱਮਸੀਐੱਚ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਕਿਹਾ। ਸਾਰੇ ਵਿਦਿਆਰਥੀ ਬੀਐੱਸਸੀ ਨਰਸਿੰਗ ਪਹਿਲੇ ਸਾਲ ਦੇ ਵਿਦਿਆਰਥੀ ਦੱਸੇ ਜਾਂਦੇ ਹਨ। ਕਾਲਜ ਦੇ ਕੁਝ ਵਿਦਿਆਰਥੀਆਂ 'ਚ ਐਤਵਾਰ ਨੂੰ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਗਏ ਸਨ। ਜਾਂਚ ਲਈ ਕਾਲਜ ਤੋਂ ਹੋਰ ਸੈਂਪਲ ਲਏ ਜਾ ਰਹੇ ਹਨ।