by jaskamal
ਨਿਊਜ਼ ਡੈਸਕ (ਜਸਕਮਲ) : ਬੀਤੇ ਦਿਨੀਂ ਤੇਲੰਗਾਨਾ ਦੇ ਸੁਕਮਾ ਵਿਖੇ ਮਾਓਵਾਦੀਆਂ (ਅੱਤਵਾਦੀਆਂ) ਨਾਲ ਹੋਏ ਇਕ ਮੁਕਾਬਲੇ 'ਚ ਲਹਿਰਾਗਾਗਾ ਦਾ ਨੌਜਵਾਨ ਜੋ ਕੋਬਰਾ ਕਮਾਂਡੋ 208 ਵਿਚ ਕਮਾਂਡੋ ਵਜੋਂ ਤਾਇਨਾਤ ਸੀ, ਸ਼ਹੀਦ ਹੋ ਗਿਆ।
ਇਸ ਸਬੰਦੀ ਪਤਾ ਲੱਗਦਿਆਂ ਹੀ ਲਹਿਰਗਾਗਾ ਅੰਦਰ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੇ ਪਰਿਵਾਰ ਦੇ ਬੁਰਾ ਹਾਲ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਿੰਦਰ ਸਿੰਘ (25) ਦੇ ਪਿਤਾ ਸਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਕੁਰਬਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ 2017 ਚ ਸੀਆਰਪੀਐੱਫ ਵਿਚ ਭਰਤੀ ਹੋਇਆ ਸੀ ਤੇ ਫਿਰ ਕਮਾਂਡੋ ਟਰੇਨਿੰਗ ਕਰ ਕੇ ਓਡੀਸ਼ਾ ਤੋਂ ਬਾਅਦ ਮੱਧ ਪ੍ਰਦੇਸ਼ ਚਲਾ ਗਿਆ। ਹੁਣ ਕੁਝ ਮਹੀਨੇ ਪਹਿਲਾਂ ਹੀ ਕੋਬਰਾ ਕਮਾਂਡੋ 208 ਵਿਚ ਗਿਆ ਸੀ ਤੇ ਤੇਲੰਗਾਨਾ ਦੇ ਸੁਕਮਾ ਵਿਚ ਅੱਤਵਾਦੀਆਂ ਨਾਲ ਲੜਦਾ ਦੇਸ਼ ਲਈ ਸ਼ਹੀਦ ਹੋ ਗਿਆ।