ਨਿਊਜ਼ ਡੈਸਕ (ਜਸਕਮਲ) : ਸੀਡੀਐੱਸ ਜਨਰਲ ਬਿਪਿਨ ਰਾਵਤ ਦੀ ਅੰਤਿਮ ਯਾਤਰਾ ਬਰਾੜ ਚੌਕ ਸ਼ਮਸ਼ਾਨਘਾਟ 'ਚ ਪੁੱਜ ਗਈ ਹੈ। ਇਥੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀਆਂ ਮ੍ਰਿਤਕ ਦੇਹਾਂ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਸਸਕਾਰ ਤੋਂ ਪਹਿਲਾਂ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਰੱਖਿਆ ਗਿਆ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਅਤੇ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਗਜ਼ੈਂਡਰ ਐਲਿਸ ਹੋਰ ਨੇਤਾਵਾਂ ਨੇ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੀ ਸ਼ਰਧਾਂਜੀਆਂ ਦੇਣ ਵਾਲਿਆਂ ’ਚ ਸ਼ਾਮਲ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਬ੍ਰਿਗੇਡੀਅਰ ਲੀਡਰ ਨੂੰ ਤਿੰਨੋਂ ਥਲ ਸੈਨਾ ਮੁਖੀਆਂ, ਹਰਿਆਣਾ ਦੇ ਮੁੱਖ ਮੰਤਰੀ, ਐੱਨਐੱਸਏ ਅਜੀਤ ਡੋਵਾਲ, ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ। ਬ੍ਰਿਗੇਡੀਅਰ ਲੀਡਰ ਨੇ ਕਾਂਗੋ 'ਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਸੇਵਾ ਕੀਤੀ। ਚੀਨ ਨਾਲ ਲੱਗਦੀ ਸਰਹੱਦ 'ਤੇ ਬਿਹਤਰ ਰਣਨੀਤੀ ਬਣਾਉਣ ਤੇ ਜੰਮੂ-ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮ ਲਈ ਰਣਨੀਤੀ ਬਣਾਉਣ 'ਚ ਉਨ੍ਹਾਂ ਦਾ ਸਹਿਯੋਗ ਅਹਿਮ ਸੀ।
ਉਹ ਕਰੀਬ ਡੇਢ ਸਾਲ ਤਕ CDS ਜਨਰਲ ਬਿਪਿਨ ਰਾਵਤ ਦੇ ਫੌਜੀ ਸਲਾਹਕਾਰ ਰਹੇ।ਉਨ੍ਹਾਂ ਦੀ ਇਕ ਬੇਟੀ ਹੈ। ਅੱਜ ਦੇਸ਼ ਇਕ ਬਹੁਤ ਹੀ ਖੁਸ਼ਦਿਲ ਤੇ ਬਹਾਦਰ ਜਵਾਨ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਦੱਸ ਦੇਈਏ ਕਿ ਬ੍ਰਿਗੇਡੀਅਰ ਲੀਡਰ ਦੇ ਪਿਤਾ ਵੀ ਭਾਰਤੀ ਫੌਜ 'ਚ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਸਨ। ਕੁਝ ਹੀ ਸਮੇਂ 'ਚ ਉਹ ਮੇਜਰ ਜਨਰਲ ਦੇ ਅਹੁਦੇ 'ਤੇ ਤਰੱਕੀ ਹੋਣ ਵਾਲਾ ਸੀ। ਉਹ ਪੰਚਕੂਲਾ ਦਾ ਰਹਿਣ ਵਾਲਾ ਸੀ।